ਯਿਰਮਿਯਾਹ 22

ਤੁਸੀਂ ਜਿਹੜੇ ਲਬਾਨੋਨ ਵਿੱਚ ਰਹਿੰਦੇ ਹੋ, ਜੋ ਦਿਆਰ ਦੀਆਂ ਇਮਾਰਤਾਂ ਵਿੱਚ ਵਸੇ ਹੋਏ ਹਨ, ਜਦੋਂ ਤੁਹਾਡੇ ਉੱਤੇ ਪੀੜਾਂ ਆਉਣਗੀਆਂ, ਜਣੇਪੇ ਵਾਲੀ ਔਰਤ ਵਰਗੀ ਪੀੜ ਤਾਂ ਤੁਸੀਂ ਕੀ ਕਰੋਗੇ!”

Jeremiah 22:23 (UKJV) O inhabitant of Lebanon, that make your nest in the cedars, how gracious shall you be when pangs come upon you, the pain as of a woman in travail!

21ਮੈਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਪਰ ਤੁਸੀਂ ਕਿਹਾ ਸੀ, ‘ਮੈਂ ਨਹੀਂ ਸੁਣਾਂਗਾ!’ ਬਚਪਨ ਤੋਂ ਹੀ ਤੁਸੀਂ ਇਸ ਰਸਤੇ ਤੇ ਚੱਲ ਰਹੇ ਹੋ; ਤੁਸੀਂ ਮੇਰੀ ਗੱਲ ਨਹੀਂ ਮੰਨੀ।

22ਹਵਾ ਤੁਹਾਡੇ ਸਾਰੇ ਚਰਵਾਹਿਆਂ ਨੂੰ ਭਜਾ ਦੇਵੇਗੀ, ਅਤੇ ਤੁਹਾਡੇ ਸਹਿਯੋਗੀ ਗ਼ੁਲਾਮੀ ਵਿੱਚ ਚਲੇ ਜਾਣਗੇ। ਤਦ ਤੁਸੀਂ ਆਪਣੀਆਂ ਸਾਰੀਆਂ ਬੁਰਾਈਆਂ ਦੇ ਕਾਰਨ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋਂਗੇ।

23ਤੁਸੀਂ ਜਿਹੜੇ ਲਬਾਨੋਨ ਵਿੱਚ ਰਹਿੰਦੇ ਹੋ, ਜੋ ਦਿਆਰ ਦੀਆਂ ਇਮਾਰਤਾਂ ਵਿੱਚ ਵਸੇ ਹੋਏ ਹਨ, ਜਦੋਂ ਤੁਹਾਡੇ ਉੱਤੇ ਪੀੜਾਂ ਆਉਣਗੀਆਂ, ਜਣੇਪੇ ਵਾਲੀ ਔਰਤ ਵਰਗੀ ਪੀੜ ਤਾਂ ਤੁਸੀਂ ਕੀ ਕਰੋਗੇ!”

24ਯਾਹਵੇਹ ਦਾ ਵਾਕ ਹੈ, “ਮੇਰੀ ਜ਼ਿੰਦਗੀ ਦੀ ਸਹੁੰ,” ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕੋਨਿਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ!

25ਮੈਂ ਤੁਹਾਨੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਸੌਂਪ ਦੇਵਾਂਗਾ ਜੋ ਤੁਹਾਨੂੰ ਮਾਰਨਾ ਚਾਹੁੰਦੇ ਹਨ, ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਅਰਥਾਤ ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.