19ਉਹ ਇੱਕ ਗਧੇ ਵਾਂਗ ਦਫ਼ਨਾਇਆ ਜਾਵੇਗਾ, ਘਸੀਟ ਕੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਬਾਹਰ ਸੁੱਟ ਦਿੱਤਾ ਜਾਵੇਗਾ।”
20“ਲਬਾਨੋਨ ਨੂੰ ਜਾ ਅਤੇ ਪੁਕਾਰ, ਤੇਰੀ ਆਵਾਜ਼ ਬਾਸ਼ਾਨ ਵਿੱਚ ਸੁਣਾਈ ਦੇਵੇ, ਅਬਾਰੀਮ ਤੋਂ ਪੁਕਾਰ, ਕਿਉਂ ਜੋ ਤੁਹਾਡੇ ਸਾਰੇ ਸਹਿਯੋਗੀ ਕੁਚਲੇ ਗਏ ਹਨ।
21ਮੈਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਪਰ ਤੁਸੀਂ ਕਿਹਾ ਸੀ, ‘ਮੈਂ ਨਹੀਂ ਸੁਣਾਂਗਾ!’ ਬਚਪਨ ਤੋਂ ਹੀ ਤੁਸੀਂ ਇਸ ਰਸਤੇ ਤੇ ਚੱਲ ਰਹੇ ਹੋ; ਤੁਸੀਂ ਮੇਰੀ ਗੱਲ ਨਹੀਂ ਮੰਨੀ।
22ਹਵਾ ਤੁਹਾਡੇ ਸਾਰੇ ਚਰਵਾਹਿਆਂ ਨੂੰ ਭਜਾ ਦੇਵੇਗੀ, ਅਤੇ ਤੁਹਾਡੇ ਸਹਿਯੋਗੀ ਗ਼ੁਲਾਮੀ ਵਿੱਚ ਚਲੇ ਜਾਣਗੇ। ਤਦ ਤੁਸੀਂ ਆਪਣੀਆਂ ਸਾਰੀਆਂ ਬੁਰਾਈਆਂ ਦੇ ਕਾਰਨ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋਂਗੇ।
23ਤੁਸੀਂ ਜਿਹੜੇ ਲਬਾਨੋਨ ਵਿੱਚ ਰਹਿੰਦੇ ਹੋ, ਜੋ ਦਿਆਰ ਦੀਆਂ ਇਮਾਰਤਾਂ ਵਿੱਚ ਵਸੇ ਹੋਏ ਹਨ, ਜਦੋਂ ਤੁਹਾਡੇ ਉੱਤੇ ਪੀੜਾਂ ਆਉਣਗੀਆਂ, ਜਣੇਪੇ ਵਾਲੀ ਔਰਤ ਵਰਗੀ ਪੀੜ ਤਾਂ ਤੁਸੀਂ ਕੀ ਕਰੋਗੇ!”