ਯਿਰਮਿਯਾਹ 22

“ਲਬਾਨੋਨ ਨੂੰ ਜਾ ਅਤੇ ਪੁਕਾਰ, ਤੇਰੀ ਆਵਾਜ਼ ਬਾਸ਼ਾਨ ਵਿੱਚ ਸੁਣਾਈ ਦੇਵੇ, ਅਬਾਰੀਮ ਤੋਂ ਪੁਕਾਰ, ਕਿਉਂ ਜੋ ਤੁਹਾਡੇ ਸਾਰੇ ਸਹਿਯੋਗੀ ਕੁਚਲੇ ਗਏ ਹਨ।

Jeremiah 22:20 (UKJV) Go up to Lebanon, and cry; and lift up your voice in Bashan, and cry from the passages: for all your lovers are destroyed.

18ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਬਾਰੇ ਇਹ ਆਖਦਾ ਹੈ: “ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਭਰਾ! ਹਾਏ ਮੇਰੀ ਭੈਣ!’ ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਮਾਲਕ! ਹਾਏ, ਉਸਦੀ ਸ਼ਾਨ!’

19ਉਹ ਇੱਕ ਗਧੇ ਵਾਂਗ ਦਫ਼ਨਾਇਆ ਜਾਵੇਗਾ, ਘਸੀਟ ਕੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਬਾਹਰ ਸੁੱਟ ਦਿੱਤਾ ਜਾਵੇਗਾ।”

20“ਲਬਾਨੋਨ ਨੂੰ ਜਾ ਅਤੇ ਪੁਕਾਰ, ਤੇਰੀ ਆਵਾਜ਼ ਬਾਸ਼ਾਨ ਵਿੱਚ ਸੁਣਾਈ ਦੇਵੇ, ਅਬਾਰੀਮ ਤੋਂ ਪੁਕਾਰ, ਕਿਉਂ ਜੋ ਤੁਹਾਡੇ ਸਾਰੇ ਸਹਿਯੋਗੀ ਕੁਚਲੇ ਗਏ ਹਨ।

21ਮੈਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਪਰ ਤੁਸੀਂ ਕਿਹਾ ਸੀ, ‘ਮੈਂ ਨਹੀਂ ਸੁਣਾਂਗਾ!’ ਬਚਪਨ ਤੋਂ ਹੀ ਤੁਸੀਂ ਇਸ ਰਸਤੇ ਤੇ ਚੱਲ ਰਹੇ ਹੋ; ਤੁਸੀਂ ਮੇਰੀ ਗੱਲ ਨਹੀਂ ਮੰਨੀ।

22ਹਵਾ ਤੁਹਾਡੇ ਸਾਰੇ ਚਰਵਾਹਿਆਂ ਨੂੰ ਭਜਾ ਦੇਵੇਗੀ, ਅਤੇ ਤੁਹਾਡੇ ਸਹਿਯੋਗੀ ਗ਼ੁਲਾਮੀ ਵਿੱਚ ਚਲੇ ਜਾਣਗੇ। ਤਦ ਤੁਸੀਂ ਆਪਣੀਆਂ ਸਾਰੀਆਂ ਬੁਰਾਈਆਂ ਦੇ ਕਾਰਨ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.