ਯਿਰਮਿਯਾਹ 22

ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਬਾਰੇ ਇਹ ਆਖਦਾ ਹੈ: “ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਭਰਾ! ਹਾਏ ਮੇਰੀ ਭੈਣ!’ ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਮਾਲਕ! ਹਾਏ, ਉਸਦੀ ਸ਼ਾਨ!’

Jeremiah 22:18 (UKJV) Therefore thus says the LORD concerning Jehoiakim the son of Josiah king of Judah; They shall not lament for him, saying, Ah my brother! or, Ah sister! they shall not lament for him, saying, Ah lord! or, Ah his glory!

16ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਸ ਦਾ ਭਲਾ ਹੋਇਆ। ਕੀ ਮੈਨੂੰ ਜਾਣਨ ਦਾ ਇਹੀ ਮਤਲਬ ਨਹੀਂ ਹੈ?” ਯਾਹਵੇਹ ਦਾ ਵਾਕ ਹੈ।

17“ਪਰ ਤੁਹਾਡੀਆਂ ਅੱਖਾਂ ਅਤੇ ਤੁਹਾਡਾ ਦਿਲ ਸਿਰਫ ਬੇਈਮਾਨੀ ਦੇ ਲਾਭ ਤੇ, ਨਿਰਦੋਸ਼ਾਂ ਦਾ ਖੂਨ ਵਹਾਉਣ ਅਤੇ ਜ਼ੁਲਮ ਅਤੇ ਲੁੱਟ-ਖਸੁੱਟ ਤੇ ਟਿੱਕਿਆ ਹੋਇਆ ਹੈ।”

18ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਬਾਰੇ ਇਹ ਆਖਦਾ ਹੈ: “ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਭਰਾ! ਹਾਏ ਮੇਰੀ ਭੈਣ!’ ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਮਾਲਕ! ਹਾਏ, ਉਸਦੀ ਸ਼ਾਨ!’

19ਉਹ ਇੱਕ ਗਧੇ ਵਾਂਗ ਦਫ਼ਨਾਇਆ ਜਾਵੇਗਾ, ਘਸੀਟ ਕੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਬਾਹਰ ਸੁੱਟ ਦਿੱਤਾ ਜਾਵੇਗਾ।”

20“ਲਬਾਨੋਨ ਨੂੰ ਜਾ ਅਤੇ ਪੁਕਾਰ, ਤੇਰੀ ਆਵਾਜ਼ ਬਾਸ਼ਾਨ ਵਿੱਚ ਸੁਣਾਈ ਦੇਵੇ, ਅਬਾਰੀਮ ਤੋਂ ਪੁਕਾਰ, ਕਿਉਂ ਜੋ ਤੁਹਾਡੇ ਸਾਰੇ ਸਹਿਯੋਗੀ ਕੁਚਲੇ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.