14ਉਹ ਕਹਿੰਦਾ ਹੈ, ‘ਮੈਂ ਆਪਣੇ ਲਈ ਵੱਡੇ-ਵੱਡੇ ਕਮਰਿਆਂ ਵਾਲਾ ਇੱਕ ਵਿਸ਼ਾਲ ਮਹਿਲ ਬਣਾਵਾਂਗਾ।’ ਇਸ ਲਈ ਉਹ ਉਸ ਵਿੱਚ ਵੱਡੀਆਂ ਖਿੜਕੀਆਂ ਬਣਾਉਂਦਾ ਹੈ, ਇਸ ਨੂੰ ਦਿਆਰ ਨਾਲ ਬਣਾਉਂਦਾ ਹੈ ਅਤੇ ਇਸ ਨੂੰ ਲਾਲ ਰੰਗ ਵਿੱਚ ਸਜਾਉਂਦਾ ਹੈ।
15“ਕੀ ਵੱਧ ਤੋਂ ਵੱਧ ਦਿਆਰ ਦਾ ਹੋਣਾ ਤੁਹਾਨੂੰ ਰਾਜਾ ਬਣਾਉਂਦਾ ਹੈ? ਕੀ ਤੁਹਾਡੇ ਪਿਤਾ ਕੋਲ ਖਾਣ-ਪੀਣ ਦੀ ਕੋਈ ਚੀਜ਼ ਨਹੀਂ ਸੀ? ਉਸ ਨੇ ਉਹੀ ਕੀਤਾ ਜੋ ਸਹੀ ਅਤੇ ਜਾਈਜ਼ ਸੀ, ਇਸ ਲਈ ਸਭ ਕੁਝ ਉਸ ਦੇ ਨਾਲ ਠੀਕ ਹੋਇਆ।
16ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਸ ਦਾ ਭਲਾ ਹੋਇਆ। ਕੀ ਮੈਨੂੰ ਜਾਣਨ ਦਾ ਇਹੀ ਮਤਲਬ ਨਹੀਂ ਹੈ?” ਯਾਹਵੇਹ ਦਾ ਵਾਕ ਹੈ।
17“ਪਰ ਤੁਹਾਡੀਆਂ ਅੱਖਾਂ ਅਤੇ ਤੁਹਾਡਾ ਦਿਲ ਸਿਰਫ ਬੇਈਮਾਨੀ ਦੇ ਲਾਭ ਤੇ, ਨਿਰਦੋਸ਼ਾਂ ਦਾ ਖੂਨ ਵਹਾਉਣ ਅਤੇ ਜ਼ੁਲਮ ਅਤੇ ਲੁੱਟ-ਖਸੁੱਟ ਤੇ ਟਿੱਕਿਆ ਹੋਇਆ ਹੈ।”
18ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਬਾਰੇ ਇਹ ਆਖਦਾ ਹੈ: “ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਭਰਾ! ਹਾਏ ਮੇਰੀ ਭੈਣ!’ ਉਹ ਉਸ ਲਈ ਸੋਗ ਨਹੀਂ ਕਰਨਗੇ: ‘ਹਾਏ ਮੇਰੇ ਮਾਲਕ! ਹਾਏ, ਉਸਦੀ ਸ਼ਾਨ!’