ਯਿਰਮਿਯਾਹ 22

“ਕੀ ਵੱਧ ਤੋਂ ਵੱਧ ਦਿਆਰ ਦਾ ਹੋਣਾ ਤੁਹਾਨੂੰ ਰਾਜਾ ਬਣਾਉਂਦਾ ਹੈ? ਕੀ ਤੁਹਾਡੇ ਪਿਤਾ ਕੋਲ ਖਾਣ-ਪੀਣ ਦੀ ਕੋਈ ਚੀਜ਼ ਨਹੀਂ ਸੀ? ਉਸ ਨੇ ਉਹੀ ਕੀਤਾ ਜੋ ਸਹੀ ਅਤੇ ਜਾਈਜ਼ ਸੀ, ਇਸ ਲਈ ਸਭ ਕੁਝ ਉਸ ਦੇ ਨਾਲ ਠੀਕ ਹੋਇਆ।

Jeremiah 22:15 (UKJV) Shall you reign, because you close yourself in cedar? did not your father eat and drink, and do judgment and justice, and then it was well with him?

13“ਹਾਏ ਉਸ ਉੱਤੇ ਜਿਹੜਾ ਆਪਣੇ ਮਹਿਲ ਕੁਧਰਮ ਨਾਲ ਬਣਾਉਂਦਾ ਹੈ, ਆਪਣੇ ਚੁਬਾਰੇ ਬੇਇਨਸਾਫ਼ੀ ਨਾਲ ਬਣਾਉਂਦਾ ਹੈ, ਆਪਣੇ ਲੋਕਾਂ ਨੂੰ ਵਿਅਰਥ ਕੰਮ ਸਿਖਾਉਂਦਾ ਹੈ, ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।

14ਉਹ ਕਹਿੰਦਾ ਹੈ, ‘ਮੈਂ ਆਪਣੇ ਲਈ ਵੱਡੇ-ਵੱਡੇ ਕਮਰਿਆਂ ਵਾਲਾ ਇੱਕ ਵਿਸ਼ਾਲ ਮਹਿਲ ਬਣਾਵਾਂਗਾ।’ ਇਸ ਲਈ ਉਹ ਉਸ ਵਿੱਚ ਵੱਡੀਆਂ ਖਿੜਕੀਆਂ ਬਣਾਉਂਦਾ ਹੈ, ਇਸ ਨੂੰ ਦਿਆਰ ਨਾਲ ਬਣਾਉਂਦਾ ਹੈ ਅਤੇ ਇਸ ਨੂੰ ਲਾਲ ਰੰਗ ਵਿੱਚ ਸਜਾਉਂਦਾ ਹੈ।

15“ਕੀ ਵੱਧ ਤੋਂ ਵੱਧ ਦਿਆਰ ਦਾ ਹੋਣਾ ਤੁਹਾਨੂੰ ਰਾਜਾ ਬਣਾਉਂਦਾ ਹੈ? ਕੀ ਤੁਹਾਡੇ ਪਿਤਾ ਕੋਲ ਖਾਣ-ਪੀਣ ਦੀ ਕੋਈ ਚੀਜ਼ ਨਹੀਂ ਸੀ? ਉਸ ਨੇ ਉਹੀ ਕੀਤਾ ਜੋ ਸਹੀ ਅਤੇ ਜਾਈਜ਼ ਸੀ, ਇਸ ਲਈ ਸਭ ਕੁਝ ਉਸ ਦੇ ਨਾਲ ਠੀਕ ਹੋਇਆ।

16ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਸ ਦਾ ਭਲਾ ਹੋਇਆ। ਕੀ ਮੈਨੂੰ ਜਾਣਨ ਦਾ ਇਹੀ ਮਤਲਬ ਨਹੀਂ ਹੈ?” ਯਾਹਵੇਹ ਦਾ ਵਾਕ ਹੈ।

17“ਪਰ ਤੁਹਾਡੀਆਂ ਅੱਖਾਂ ਅਤੇ ਤੁਹਾਡਾ ਦਿਲ ਸਿਰਫ ਬੇਈਮਾਨੀ ਦੇ ਲਾਭ ਤੇ, ਨਿਰਦੋਸ਼ਾਂ ਦਾ ਖੂਨ ਵਹਾਉਣ ਅਤੇ ਜ਼ੁਲਮ ਅਤੇ ਲੁੱਟ-ਖਸੁੱਟ ਤੇ ਟਿੱਕਿਆ ਹੋਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.