26ਮੈਂ ਤੈਨੂੰ ਅਤੇ ਉਸ ਮਾਂ ਨੂੰ, ਜਿਸਨੇ ਤੈਨੂੰ ਜਨਮ ਦਿੱਤਾ, ਕਿਸੇ ਹੋਰ ਦੇਸ਼ ਵਿੱਚ ਸੁੱਟ ਦਿਆਂਗਾ, ਜਿੱਥੇ ਤੇਰੇ ਵਿੱਚੋਂ ਕੋਈ ਵੀ ਨਹੀਂ ਜੰਮਿਆ ਸੀ ਅਤੇ ਉੱਥੇ ਤੁਸੀਂ ਦੋਵੇਂ ਮਰੋਗੇ।
27ਤੁਸੀਂ ਕਦੇ ਵੀ ਉਸ ਧਰਤੀ ਤੇ ਵਾਪਸ ਨਹੀਂ ਜਾਵੋਗੇ ਜਿਸ ਤੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ।
28ਕੀ ਇਹ ਆਦਮੀ ਕੋਨਿਯਾਹ ਇੱਕ ਤੁੱਛ, ਟੁੱਟਿਆ ਹੋਇਆ ਘੜਾ ਹੈ, ਅਤੇ ਉਹ ਇੱਕ ਮਾਮੂਲੀ ਭਾਂਡਾ ਬਣ ਕੇ ਰਹਿ ਗਿਆ ਹੈ? ਉਹ ਅਤੇ ਉਸ ਦੇ ਬੱਚਿਆਂ ਨੂੰ ਕਿਉਂ ਬਾਹਰ ਸੁੱਟਿਆ ਜਾਵੇਗਾ, ਇੱਕ ਦੇਸ਼ ਵਿੱਚ ਜਿਸ ਨੂੰ ਉਹ ਨਹੀਂ ਜਾਣਦੇ ਹਨ?
29ਹੇ ਧਰਤੀ, ਹੇ ਧਰਤੀ, ਹੇ ਧਰਤੀ, ਯਾਹਵੇਹ ਦਾ ਬਚਨ ਸੁਣੋ!
30ਯਾਹਵੇਹ ਇਹ ਆਖਦਾ ਹੈ: “ਇਸ ਆਦਮੀ ਨੂੰ ਬੇ-ਔਲਾਦ ਵਾਂਗ ਲਿਖੋ, ਇੱਕ ਅਜਿਹਾ ਆਦਮੀ ਜੋ ਆਪਣੇ ਜੀਵਨ ਕਾਲ ਵਿੱਚ ਖੁਸ਼ਹਾਲ ਨਹੀਂ ਹੋਵੇਗਾ, ਕਿਉਂਕਿ ਉਸਦੀ ਔਲਾਦ ਵਿੱਚੋਂ ਕੋਈ ਵੀ ਖੁਸ਼ਹਾਲ ਨਹੀਂ ਹੋਵੇਗਾ, ਦਾਵੀਦ ਦੇ ਸਿੰਘਾਸਣ ਉੱਤੇ ਕੋਈ ਨਹੀਂ ਬੈਠੇਗਾ ਜੋ ਯਹੂਦਾਹ ਉੱਤੇ ਫਿਰ ਰਾਜ ਕਰੇ।”