34ਜੇਕਰ ਕੋਈ ਨਬੀ ਜਾਂ ਜਾਜਕ ਜਾਂ ਕੋਈ ਹੋਰ ਦਾਅਵਾ ਕਰਦਾ ਹੈ, ‘ਤਾਂ ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਕਿ ਮੈਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਸਜ਼ਾ ਦਿਆਂਗਾ।
35ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ‘ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਕੀ ਬੋਲਿਆ ਹੈ?’
36ਪਰ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ‘ਕਿ ਯਾਹਵੇਹ ਦੇ ਸੰਦੇਸ਼ ਦਾ ਦੁਬਾਰਾ ਜ਼ਿਕਰ ਕਰੋ, ਕਿਉਂਕਿ ਹਰੇਕ ਦਾ ਸ਼ਬਦ ਉਹਨਾਂ ਦਾ ਆਪਣਾ ਸੰਦੇਸ਼ ਬਣ ਜਾਂਦਾ ਹੈ। ਇਸ ਲਈ ਤੁਸੀਂ ਜਿਉਂਦੇ ਪਰਮੇਸ਼ਵਰ, ਸਰਵਸ਼ਕਤੀਮਾਨ, ਸਾਡੇ ਪਰਮੇਸ਼ਵਰ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋ।
37ਤੂੰ ਨਬੀ ਨੂੰ ਇਸ ਤਰ੍ਹਾਂ ਆਖ, ਤੈਨੂੰ ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਦਾ ਕੀ ਬਚਨ ਹੈ?’
38ਭਾਵੇਂ ਤੁਸੀਂ ਦਾਅਵਾ ਕਰਦੇ ਹੋ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਤੁਸੀਂ ਇਨ੍ਹਾਂ ਸ਼ਬਦਾਂ ਨੂੰ ਵਰਤਦੇ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਭਾਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਇਹ ਦਾਅਵਾ ਨਹੀਂ ਕਰਨਾ ਚਾਹੀਦਾ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ।’