32ਸੱਚ-ਮੁੱਚ, ਮੈਂ ਉਹਨਾਂ ਦੇ ਵਿਰੁੱਧ ਹਾਂ। ਜੋ ਝੂਠੇ ਸੁਪਨਿਆਂ ਦੀ ਭਵਿੱਖਬਾਣੀ ਕਰਦੇ ਹਨ,” ਯਾਹਵੇਹ ਦਾ ਵਾਕ ਹੈ। “ਉਹ ਉਹਨਾਂ ਨੂੰ ਦੱਸਦੇ ਹਨ ਅਤੇ ਮੇਰੇ ਲੋਕਾਂ ਨੂੰ ਆਪਣੇ ਝੂਠ ਨਾਲ ਭਰਮਾਉਂਦੇ ਹਨ, ਫਿਰ ਵੀ ਮੈਂ ਨਾ ਉਹਨਾਂ ਨੂੰ ਭੇਜਿਆ ਨਾ ਨਿਯੁਕਤ ਕੀਤਾ। ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ,” ਯਾਹਵੇਹ ਦਾ ਵਾਕ ਹੈ।
33“ਜਦੋਂ ਇਹ ਲੋਕ, ਜਾਂ ਕੋਈ ਨਬੀ ਜਾਂ ਜਾਜਕ, ਤੁਹਾਨੂੰ ਪੁੱਛਣ, ‘ਯਾਹਵੇਹ ਵੱਲੋਂ ਕੀ ਸੰਦੇਸ਼ ਹੈ?’ ਤਾਂ ਉਹਨਾਂ ਨੂੰ ਕਹਿਣਾ, ‘ਕਿਹੜਾ ਸੰਦੇਸ਼? ਮੈਂ ਤੁਹਾਨੂੰ ਤਿਆਗ ਦਿਆਂਗਾ, ਯਾਹਵੇਹ ਦਾ ਵਾਕ ਹੈ।’
34ਜੇਕਰ ਕੋਈ ਨਬੀ ਜਾਂ ਜਾਜਕ ਜਾਂ ਕੋਈ ਹੋਰ ਦਾਅਵਾ ਕਰਦਾ ਹੈ, ‘ਤਾਂ ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਕਿ ਮੈਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਸਜ਼ਾ ਦਿਆਂਗਾ।
35ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ‘ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਕੀ ਬੋਲਿਆ ਹੈ?’
36ਪਰ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ‘ਕਿ ਯਾਹਵੇਹ ਦੇ ਸੰਦੇਸ਼ ਦਾ ਦੁਬਾਰਾ ਜ਼ਿਕਰ ਕਰੋ, ਕਿਉਂਕਿ ਹਰੇਕ ਦਾ ਸ਼ਬਦ ਉਹਨਾਂ ਦਾ ਆਪਣਾ ਸੰਦੇਸ਼ ਬਣ ਜਾਂਦਾ ਹੈ। ਇਸ ਲਈ ਤੁਸੀਂ ਜਿਉਂਦੇ ਪਰਮੇਸ਼ਵਰ, ਸਰਵਸ਼ਕਤੀਮਾਨ, ਸਾਡੇ ਪਰਮੇਸ਼ਵਰ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋ।