ਯਿਰਮਿਯਾਹ 23

ਸੱਚ-ਮੁੱਚ, ਮੈਂ ਉਹਨਾਂ ਦੇ ਵਿਰੁੱਧ ਹਾਂ। ਜੋ ਝੂਠੇ ਸੁਪਨਿਆਂ ਦੀ ਭਵਿੱਖਬਾਣੀ ਕਰਦੇ ਹਨ,” ਯਾਹਵੇਹ ਦਾ ਵਾਕ ਹੈ। “ਉਹ ਉਹਨਾਂ ਨੂੰ ਦੱਸਦੇ ਹਨ ਅਤੇ ਮੇਰੇ ਲੋਕਾਂ ਨੂੰ ਆਪਣੇ ਝੂਠ ਨਾਲ ਭਰਮਾਉਂਦੇ ਹਨ, ਫਿਰ ਵੀ ਮੈਂ ਨਾ ਉਹਨਾਂ ਨੂੰ ਭੇਜਿਆ ਨਾ ਨਿਯੁਕਤ ਕੀਤਾ। ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ,” ਯਾਹਵੇਹ ਦਾ ਵਾਕ ਹੈ।

Jeremiah 23:32 (UKJV) Behold, I am against them that prophesy false dreams, says the LORD, and do tell them, and cause my people to go astray by their lies, and by their levity; yet I sent them not, nor commanded them: therefore they shall not profit this people at all, says the LORD.

30“ਇਸ ਲਈ,” ਯਾਹਵੇਹ ਦਾ ਵਾਕ ਹੈ, “ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ ਜੋ ਮੇਰੇ ਬਚਨ ਇੱਕ ਦੂਸਰੇ ਤੋਂ ਚੋਰੀ ਕਰਦੇ ਹਨ।

31ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, ‘ਯਾਹਵੇਹ ਦਾ ਵਾਕ।’

32ਸੱਚ-ਮੁੱਚ, ਮੈਂ ਉਹਨਾਂ ਦੇ ਵਿਰੁੱਧ ਹਾਂ। ਜੋ ਝੂਠੇ ਸੁਪਨਿਆਂ ਦੀ ਭਵਿੱਖਬਾਣੀ ਕਰਦੇ ਹਨ,” ਯਾਹਵੇਹ ਦਾ ਵਾਕ ਹੈ। “ਉਹ ਉਹਨਾਂ ਨੂੰ ਦੱਸਦੇ ਹਨ ਅਤੇ ਮੇਰੇ ਲੋਕਾਂ ਨੂੰ ਆਪਣੇ ਝੂਠ ਨਾਲ ਭਰਮਾਉਂਦੇ ਹਨ, ਫਿਰ ਵੀ ਮੈਂ ਨਾ ਉਹਨਾਂ ਨੂੰ ਭੇਜਿਆ ਨਾ ਨਿਯੁਕਤ ਕੀਤਾ। ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ,” ਯਾਹਵੇਹ ਦਾ ਵਾਕ ਹੈ।

33“ਜਦੋਂ ਇਹ ਲੋਕ, ਜਾਂ ਕੋਈ ਨਬੀ ਜਾਂ ਜਾਜਕ, ਤੁਹਾਨੂੰ ਪੁੱਛਣ, ‘ਯਾਹਵੇਹ ਵੱਲੋਂ ਕੀ ਸੰਦੇਸ਼ ਹੈ?’ ਤਾਂ ਉਹਨਾਂ ਨੂੰ ਕਹਿਣਾ, ‘ਕਿਹੜਾ ਸੰਦੇਸ਼? ਮੈਂ ਤੁਹਾਨੂੰ ਤਿਆਗ ਦਿਆਂਗਾ, ਯਾਹਵੇਹ ਦਾ ਵਾਕ ਹੈ।’

34ਜੇਕਰ ਕੋਈ ਨਬੀ ਜਾਂ ਜਾਜਕ ਜਾਂ ਕੋਈ ਹੋਰ ਦਾਅਵਾ ਕਰਦਾ ਹੈ, ‘ਤਾਂ ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਕਿ ਮੈਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਸਜ਼ਾ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.