ਯਿਰਮਿਯਾਹ 23

“ਜਦੋਂ ਇਹ ਲੋਕ, ਜਾਂ ਕੋਈ ਨਬੀ ਜਾਂ ਜਾਜਕ, ਤੁਹਾਨੂੰ ਪੁੱਛਣ, ‘ਯਾਹਵੇਹ ਵੱਲੋਂ ਕੀ ਸੰਦੇਸ਼ ਹੈ?’ ਤਾਂ ਉਹਨਾਂ ਨੂੰ ਕਹਿਣਾ, ‘ਕਿਹੜਾ ਸੰਦੇਸ਼? ਮੈਂ ਤੁਹਾਨੂੰ ਤਿਆਗ ਦਿਆਂਗਾ, ਯਾਹਵੇਹ ਦਾ ਵਾਕ ਹੈ।’

Jeremiah 23:33 (UKJV) And when this people, or the prophet, or a priest, shall ask you, saying, What is the burden of the LORD? you shall then say unto them, What burden? I will even forsake you, says the LORD.

31ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, ‘ਯਾਹਵੇਹ ਦਾ ਵਾਕ।’

32ਸੱਚ-ਮੁੱਚ, ਮੈਂ ਉਹਨਾਂ ਦੇ ਵਿਰੁੱਧ ਹਾਂ। ਜੋ ਝੂਠੇ ਸੁਪਨਿਆਂ ਦੀ ਭਵਿੱਖਬਾਣੀ ਕਰਦੇ ਹਨ,” ਯਾਹਵੇਹ ਦਾ ਵਾਕ ਹੈ। “ਉਹ ਉਹਨਾਂ ਨੂੰ ਦੱਸਦੇ ਹਨ ਅਤੇ ਮੇਰੇ ਲੋਕਾਂ ਨੂੰ ਆਪਣੇ ਝੂਠ ਨਾਲ ਭਰਮਾਉਂਦੇ ਹਨ, ਫਿਰ ਵੀ ਮੈਂ ਨਾ ਉਹਨਾਂ ਨੂੰ ਭੇਜਿਆ ਨਾ ਨਿਯੁਕਤ ਕੀਤਾ। ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ,” ਯਾਹਵੇਹ ਦਾ ਵਾਕ ਹੈ।

33“ਜਦੋਂ ਇਹ ਲੋਕ, ਜਾਂ ਕੋਈ ਨਬੀ ਜਾਂ ਜਾਜਕ, ਤੁਹਾਨੂੰ ਪੁੱਛਣ, ‘ਯਾਹਵੇਹ ਵੱਲੋਂ ਕੀ ਸੰਦੇਸ਼ ਹੈ?’ ਤਾਂ ਉਹਨਾਂ ਨੂੰ ਕਹਿਣਾ, ‘ਕਿਹੜਾ ਸੰਦੇਸ਼? ਮੈਂ ਤੁਹਾਨੂੰ ਤਿਆਗ ਦਿਆਂਗਾ, ਯਾਹਵੇਹ ਦਾ ਵਾਕ ਹੈ।’

34ਜੇਕਰ ਕੋਈ ਨਬੀ ਜਾਂ ਜਾਜਕ ਜਾਂ ਕੋਈ ਹੋਰ ਦਾਅਵਾ ਕਰਦਾ ਹੈ, ‘ਤਾਂ ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਕਿ ਮੈਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਸਜ਼ਾ ਦਿਆਂਗਾ।

35ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ‘ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਕੀ ਬੋਲਿਆ ਹੈ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.