10ਮੈਂ ਉਹਨਾਂ ਤੋਂ ਖੁਸ਼ੀ ਅਤੇ ਅਨੰਦ ਦੀਆਂ ਆਵਾਜ਼ਾਂ, ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ, ਚੱਕੀ ਦੇ ਪੱਥਰਾਂ ਦੀ ਆਵਾਜ਼ ਅਤੇ ਦੀਵੇ ਦੀ ਰੋਸ਼ਨੀ ਨੂੰ ਦੂਰ ਕਰ ਦਿਆਂਗਾ।
11ਇਹ ਸਾਰਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਸਾਲ ਤੱਕ ਬਾਬੇਲ ਦੇ ਰਾਜੇ ਦੀ ਸੇਵਾ ਕਰਨਗੀਆਂ।
12“ਅਤੇ ਸੱਤਰ ਸਾਲ ਦੇ ਪੂਰੇ ਹੋਣ ਤੇ ਮੈਂ ਬਾਬੇਲ ਦੇ ਰਾਜਾ ਅਤੇ ਉਸ ਕੌਮ ਨੂੰ ਸਜ਼ਾ ਦੇਵੇਗਾ, ਯਾਹਵੇਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ਼ ਦੀ ਵੀ ਉਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹਨਾਂ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ।
13ਮੈਂ ਉਸ ਧਰਤੀ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਇਸਦੇ ਵਿਰੁੱਧ ਬੋਲੀਆਂ ਹਨ, ਉਹ ਸਾਰੀਆਂ ਗੱਲਾਂ ਜੋ ਇਸ ਪੁਸਤਕ ਵਿੱਚ ਲਿਖੀਆਂ ਗਈਆਂ ਹਨ ਅਤੇ ਯਿਰਮਿਯਾਹ ਦੁਆਰਾ ਸਾਰੀਆਂ ਕੌਮਾਂ ਦੇ ਵਿਰੁੱਧ ਭਵਿੱਖਬਾਣੀ ਕੀਤੀਆਂ ਗਈਆਂ ਹਨ।
14ਉਹ ਆਪ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਰਾਜਿਆਂ ਦੇ ਗ਼ੁਲਾਮ ਹੋਣਗੇ; ਮੈਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦੇ ਅਨੁਸਾਰ ਬਦਲਾ ਦਿਆਂਗਾ।”