ਯਿਰਮਿਯਾਹ 25

“ਹੁਣ ਉਹਨਾਂ ਦੇ ਵਿਰੁੱਧ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਆਖੋ: “ ‘ਯਾਹਵੇਹ ਉੱਚੇ ਤੋਂ ਗਰਜੇਗਾ; ਉਹ ਆਪਣੇ ਪਵਿੱਤਰ ਨਿਵਾਸ ਤੋਂ ਗਰਜੇਗਾ ਅਤੇ ਆਪਣੀ ਧਰਤੀ ਉੱਤੇ ਜ਼ੋਰ ਨਾਲ ਗਰਜੇਗਾ। ਉਹ ਅੰਗੂਰਾਂ ਨੂੰ ਮਿੱਧਣ ਵਾਲਿਆਂ ਵਾਂਙੁ ਰੌਲਾ ਪਾਵੇਗਾ, ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਦੇ ਵਿਰੁੱਧ ਰੌਲਾ ਪਾਵੇਗਾ।

Jeremiah 25:30 (UKJV) Therefore prophesy you against them all these words, and say unto them, The LORD shall roar from on high, and utter his voice from his holy habitation; he shall mightily roar upon his habitation; he shall give a shout, as they that tread the grapes, against all the inhabitants of the earth.

28ਪਰ ਜੇ ਉਹ ਤੁਹਾਡੇ ਹੱਥੋਂ ਪਿਆਲਾ ਲੈਣ ਅਤੇ ਪੀਣ ਤੋਂ ਇਨਕਾਰ ਕਰਦੇ ਹਨ, ਤਾਂ ਉਹਨਾਂ ਨੂੰ ਆਖੋ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਤੁਹਾਨੂੰ ਇਹ ਪੀਣਾ ਚਾਹੀਦਾ ਹੈ!

29ਵੇਖੋ, ਮੈਂ ਆਪਣੇ ਨਾਮ ਦੇ ਸ਼ਹਿਰ ਉੱਤੇ ਬਿਪਤਾ ਲਿਆਉਣ ਲੱਗਾ ਹਾਂ, ਅਤੇ ਕੀ ਤੁਸੀਂ ਸੱਚ-ਮੁੱਚ ਸਜ਼ਾ ਤੋਂ ਬਚੇ ਰਹੋਗੇ? ਤੁਸੀਂ ਸਜ਼ਾ ਤੋਂ ਮੁਕਤ ਨਹੀਂ ਹੋਵੋਗੇ, ਕਿਉਂਕਿ ਮੈਂ ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਉੱਤੇ ਤਲਵਾਰ ਸੁੱਟ ਰਿਹਾ ਹਾਂ, ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ।’

30“ਹੁਣ ਉਹਨਾਂ ਦੇ ਵਿਰੁੱਧ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਆਖੋ: “ ‘ਯਾਹਵੇਹ ਉੱਚੇ ਤੋਂ ਗਰਜੇਗਾ; ਉਹ ਆਪਣੇ ਪਵਿੱਤਰ ਨਿਵਾਸ ਤੋਂ ਗਰਜੇਗਾ ਅਤੇ ਆਪਣੀ ਧਰਤੀ ਉੱਤੇ ਜ਼ੋਰ ਨਾਲ ਗਰਜੇਗਾ। ਉਹ ਅੰਗੂਰਾਂ ਨੂੰ ਮਿੱਧਣ ਵਾਲਿਆਂ ਵਾਂਙੁ ਰੌਲਾ ਪਾਵੇਗਾ, ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਦੇ ਵਿਰੁੱਧ ਰੌਲਾ ਪਾਵੇਗਾ।

31ਹੰਗਾਮਾ ਧਰਤੀ ਦੇ ਸਿਰੇ ਤੱਕ ਗੂੰਜੇਗਾ, ਕਿਉਂਕਿ ਯਾਹਵੇਹ ਕੌਮਾਂ ਦੇ ਵਿਰੁੱਧ ਦੋਸ਼ ਲਵੇਗਾ; ਉਹ ਸਾਰੀ ਮਨੁੱਖਜਾਤੀ ਉੱਤੇ ਨਿਆਂ ਲਿਆਵੇਗਾ ਅਤੇ ਦੁਸ਼ਟਾਂ ਨੂੰ ਤਲਵਾਰ ਨਾਲ ਲਪੇਟੇਗਾ,’ ” ਯਾਹਵੇਹ ਦਾ ਵਾਕ ਹੈ।

32ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ! ਤਬਾਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਫੈਲ ਜਾਵੇਗੀ; ਇੱਕ ਸ਼ਕਤੀਸ਼ਾਲੀ ਤੂਫ਼ਾਨ ਧਰਤੀ ਦੇ ਸਿਰੇ ਤੋਂ ਉੱਠ ਰਿਹਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.