30“ਹੁਣ ਉਹਨਾਂ ਦੇ ਵਿਰੁੱਧ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਆਖੋ: “ ‘ਯਾਹਵੇਹ ਉੱਚੇ ਤੋਂ ਗਰਜੇਗਾ; ਉਹ ਆਪਣੇ ਪਵਿੱਤਰ ਨਿਵਾਸ ਤੋਂ ਗਰਜੇਗਾ ਅਤੇ ਆਪਣੀ ਧਰਤੀ ਉੱਤੇ ਜ਼ੋਰ ਨਾਲ ਗਰਜੇਗਾ। ਉਹ ਅੰਗੂਰਾਂ ਨੂੰ ਮਿੱਧਣ ਵਾਲਿਆਂ ਵਾਂਙੁ ਰੌਲਾ ਪਾਵੇਗਾ, ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਦੇ ਵਿਰੁੱਧ ਰੌਲਾ ਪਾਵੇਗਾ।
31ਹੰਗਾਮਾ ਧਰਤੀ ਦੇ ਸਿਰੇ ਤੱਕ ਗੂੰਜੇਗਾ, ਕਿਉਂਕਿ ਯਾਹਵੇਹ ਕੌਮਾਂ ਦੇ ਵਿਰੁੱਧ ਦੋਸ਼ ਲਵੇਗਾ; ਉਹ ਸਾਰੀ ਮਨੁੱਖਜਾਤੀ ਉੱਤੇ ਨਿਆਂ ਲਿਆਵੇਗਾ ਅਤੇ ਦੁਸ਼ਟਾਂ ਨੂੰ ਤਲਵਾਰ ਨਾਲ ਲਪੇਟੇਗਾ,’ ” ਯਾਹਵੇਹ ਦਾ ਵਾਕ ਹੈ।
32ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ! ਤਬਾਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਫੈਲ ਜਾਵੇਗੀ; ਇੱਕ ਸ਼ਕਤੀਸ਼ਾਲੀ ਤੂਫ਼ਾਨ ਧਰਤੀ ਦੇ ਸਿਰੇ ਤੋਂ ਉੱਠ ਰਿਹਾ ਹੈ।”
33ਉਸ ਸਮੇਂ ਯਾਹਵੇਹ ਦੁਆਰਾ ਮਾਰੇ ਗਏ ਲੋਕ ਹਰ ਜਗ੍ਹਾ ਹੋਣਗੇ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ। ਉਹਨਾਂ ਲਈ ਨਾ ਸੋਗ ਹੋਵੇਗੇ, ਨਾ ਇਕੱਠੇ ਕੀਤੇ ਜਾਣਗੇ ਅਤੇ ਨਾ ਹੀ ਦੱਬੇ ਜਾਣਗੇ, ਸਗੋਂ ਜ਼ਮੀਨ ਉੱਤੇ ਪਏ ਗੋਹੇ ਵਾਂਗ ਹੋਣਗੇ।
34ਹੇ ਚਰਵਾਹੋ, ਰੋਵੋ ਅਤੇ ਕੁਰਲਾਉ; ਹੇ ਇੱਜੜ ਦੇ ਆਗੂਓ, ਮਿੱਟੀ ਵਿੱਚ ਲੇਟੋ। ਤੁਹਾਡੇ ਵੱਢੇ ਜਾਣ ਦਾ ਸਮਾਂ ਆ ਗਿਆ ਹੈ; ਤੁਸੀਂ ਸਭ ਤੋਂ ਵਧੀਆ ਭੇਡੂਆਂ ਵਾਂਗ ਡਿੱਗੋਗੇ।