ਯਿਰਮਿਯਾਹ 25

ਉਸ ਸਮੇਂ ਯਾਹਵੇਹ ਦੁਆਰਾ ਮਾਰੇ ਗਏ ਲੋਕ ਹਰ ਜਗ੍ਹਾ ਹੋਣਗੇ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ। ਉਹਨਾਂ ਲਈ ਨਾ ਸੋਗ ਹੋਵੇਗੇ, ਨਾ ਇਕੱਠੇ ਕੀਤੇ ਜਾਣਗੇ ਅਤੇ ਨਾ ਹੀ ਦੱਬੇ ਜਾਣਗੇ, ਸਗੋਂ ਜ਼ਮੀਨ ਉੱਤੇ ਪਏ ਗੋਹੇ ਵਾਂਗ ਹੋਣਗੇ।

Jeremiah 25:33 (UKJV) And the slain of the LORD shall be at that day from one end of the earth even unto the other end of the earth: they shall not be lamented, neither gathered, nor buried; they shall be dung upon the ground.

31ਹੰਗਾਮਾ ਧਰਤੀ ਦੇ ਸਿਰੇ ਤੱਕ ਗੂੰਜੇਗਾ, ਕਿਉਂਕਿ ਯਾਹਵੇਹ ਕੌਮਾਂ ਦੇ ਵਿਰੁੱਧ ਦੋਸ਼ ਲਵੇਗਾ; ਉਹ ਸਾਰੀ ਮਨੁੱਖਜਾਤੀ ਉੱਤੇ ਨਿਆਂ ਲਿਆਵੇਗਾ ਅਤੇ ਦੁਸ਼ਟਾਂ ਨੂੰ ਤਲਵਾਰ ਨਾਲ ਲਪੇਟੇਗਾ,’ ” ਯਾਹਵੇਹ ਦਾ ਵਾਕ ਹੈ।

32ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ! ਤਬਾਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਫੈਲ ਜਾਵੇਗੀ; ਇੱਕ ਸ਼ਕਤੀਸ਼ਾਲੀ ਤੂਫ਼ਾਨ ਧਰਤੀ ਦੇ ਸਿਰੇ ਤੋਂ ਉੱਠ ਰਿਹਾ ਹੈ।”

33ਉਸ ਸਮੇਂ ਯਾਹਵੇਹ ਦੁਆਰਾ ਮਾਰੇ ਗਏ ਲੋਕ ਹਰ ਜਗ੍ਹਾ ਹੋਣਗੇ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ। ਉਹਨਾਂ ਲਈ ਨਾ ਸੋਗ ਹੋਵੇਗੇ, ਨਾ ਇਕੱਠੇ ਕੀਤੇ ਜਾਣਗੇ ਅਤੇ ਨਾ ਹੀ ਦੱਬੇ ਜਾਣਗੇ, ਸਗੋਂ ਜ਼ਮੀਨ ਉੱਤੇ ਪਏ ਗੋਹੇ ਵਾਂਗ ਹੋਣਗੇ।

34ਹੇ ਚਰਵਾਹੋ, ਰੋਵੋ ਅਤੇ ਕੁਰਲਾਉ; ਹੇ ਇੱਜੜ ਦੇ ਆਗੂਓ, ਮਿੱਟੀ ਵਿੱਚ ਲੇਟੋ। ਤੁਹਾਡੇ ਵੱਢੇ ਜਾਣ ਦਾ ਸਮਾਂ ਆ ਗਿਆ ਹੈ; ਤੁਸੀਂ ਸਭ ਤੋਂ ਵਧੀਆ ਭੇਡੂਆਂ ਵਾਂਗ ਡਿੱਗੋਗੇ।

35ਚਰਵਾਹਿਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ, ਇੱਜੜ ਦੇ ਆਗੂਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.