32ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ! ਤਬਾਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਫੈਲ ਜਾਵੇਗੀ; ਇੱਕ ਸ਼ਕਤੀਸ਼ਾਲੀ ਤੂਫ਼ਾਨ ਧਰਤੀ ਦੇ ਸਿਰੇ ਤੋਂ ਉੱਠ ਰਿਹਾ ਹੈ।”
33ਉਸ ਸਮੇਂ ਯਾਹਵੇਹ ਦੁਆਰਾ ਮਾਰੇ ਗਏ ਲੋਕ ਹਰ ਜਗ੍ਹਾ ਹੋਣਗੇ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ। ਉਹਨਾਂ ਲਈ ਨਾ ਸੋਗ ਹੋਵੇਗੇ, ਨਾ ਇਕੱਠੇ ਕੀਤੇ ਜਾਣਗੇ ਅਤੇ ਨਾ ਹੀ ਦੱਬੇ ਜਾਣਗੇ, ਸਗੋਂ ਜ਼ਮੀਨ ਉੱਤੇ ਪਏ ਗੋਹੇ ਵਾਂਗ ਹੋਣਗੇ।
34ਹੇ ਚਰਵਾਹੋ, ਰੋਵੋ ਅਤੇ ਕੁਰਲਾਉ; ਹੇ ਇੱਜੜ ਦੇ ਆਗੂਓ, ਮਿੱਟੀ ਵਿੱਚ ਲੇਟੋ। ਤੁਹਾਡੇ ਵੱਢੇ ਜਾਣ ਦਾ ਸਮਾਂ ਆ ਗਿਆ ਹੈ; ਤੁਸੀਂ ਸਭ ਤੋਂ ਵਧੀਆ ਭੇਡੂਆਂ ਵਾਂਗ ਡਿੱਗੋਗੇ।
35ਚਰਵਾਹਿਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ, ਇੱਜੜ ਦੇ ਆਗੂਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ।
36ਚਰਵਾਹਿਆਂ ਦੀ ਦੁਹਾਈ ਸੁਣੋ, ਇੱਜੜ ਦੇ ਆਗੂਆਂ ਦਾ ਰੋਣਾ, ਕਿਉਂ ਜੋ ਯਾਹਵੇਹ ਉਹਨਾਂ ਦੀ ਚਰਾਂਦਾਂ ਨੂੰ ਤਬਾਹ ਕਰ ਰਿਹਾ ਹੈ।