ਯਿਰਮਿਯਾਹ 25

ਚਰਵਾਹਿਆਂ ਦੀ ਦੁਹਾਈ ਸੁਣੋ, ਇੱਜੜ ਦੇ ਆਗੂਆਂ ਦਾ ਰੋਣਾ, ਕਿਉਂ ਜੋ ਯਾਹਵੇਹ ਉਹਨਾਂ ਦੀ ਚਰਾਂਦਾਂ ਨੂੰ ਤਬਾਹ ਕਰ ਰਿਹਾ ਹੈ।

Jeremiah 25:36 (UKJV) A voice of the cry of the shepherds, and an howling of the principal of the flock, shall be heard: for the LORD has spoiled their pasture.

34ਹੇ ਚਰਵਾਹੋ, ਰੋਵੋ ਅਤੇ ਕੁਰਲਾਉ; ਹੇ ਇੱਜੜ ਦੇ ਆਗੂਓ, ਮਿੱਟੀ ਵਿੱਚ ਲੇਟੋ। ਤੁਹਾਡੇ ਵੱਢੇ ਜਾਣ ਦਾ ਸਮਾਂ ਆ ਗਿਆ ਹੈ; ਤੁਸੀਂ ਸਭ ਤੋਂ ਵਧੀਆ ਭੇਡੂਆਂ ਵਾਂਗ ਡਿੱਗੋਗੇ।

35ਚਰਵਾਹਿਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ, ਇੱਜੜ ਦੇ ਆਗੂਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ।

36ਚਰਵਾਹਿਆਂ ਦੀ ਦੁਹਾਈ ਸੁਣੋ, ਇੱਜੜ ਦੇ ਆਗੂਆਂ ਦਾ ਰੋਣਾ, ਕਿਉਂ ਜੋ ਯਾਹਵੇਹ ਉਹਨਾਂ ਦੀ ਚਰਾਂਦਾਂ ਨੂੰ ਤਬਾਹ ਕਰ ਰਿਹਾ ਹੈ।

37ਸ਼ਾਂਤੀ ਦੀਆਂ ਚਰਾਂਦਾਂ ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ ਬਰਬਾਦ ਹੋ ਜਾਣਗੇ।

38ਉਹ ਸ਼ੇਰ ਵਾਂਗੂੰ ਆਪਣਾ ਕੋਠਾ ਛੱਡ ਦੇਵੇਗਾ, ਅਤੇ ਉਹਨਾਂ ਦੀ ਧਰਤੀ ਜ਼ਾਲਮ ਦੀ ਤਲਵਾਰ ਦੇ ਕਾਰਨ ਅਤੇ ਯਾਹਵੇਹ ਦੇ ਕਹਿਰ ਦੇ ਕਾਰਨ ਵਿਰਾਨ ਹੋ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.