36ਚਰਵਾਹਿਆਂ ਦੀ ਦੁਹਾਈ ਸੁਣੋ, ਇੱਜੜ ਦੇ ਆਗੂਆਂ ਦਾ ਰੋਣਾ, ਕਿਉਂ ਜੋ ਯਾਹਵੇਹ ਉਹਨਾਂ ਦੀ ਚਰਾਂਦਾਂ ਨੂੰ ਤਬਾਹ ਕਰ ਰਿਹਾ ਹੈ।
37ਸ਼ਾਂਤੀ ਦੀਆਂ ਚਰਾਂਦਾਂ ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ ਬਰਬਾਦ ਹੋ ਜਾਣਗੇ।
38ਉਹ ਸ਼ੇਰ ਵਾਂਗੂੰ ਆਪਣਾ ਕੋਠਾ ਛੱਡ ਦੇਵੇਗਾ, ਅਤੇ ਉਹਨਾਂ ਦੀ ਧਰਤੀ ਜ਼ਾਲਮ ਦੀ ਤਲਵਾਰ ਦੇ ਕਾਰਨ ਅਤੇ ਯਾਹਵੇਹ ਦੇ ਕਹਿਰ ਦੇ ਕਾਰਨ ਵਿਰਾਨ ਹੋ ਜਾਵੇਗੀ।