ਯਿਰਮਿਯਾਹ 26

ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਅਰੰਭ ਵਿੱਚ, ਇਹ ਸ਼ਬਦ ਯਾਹਵੇਹ ਵੱਲੋਂ ਆਇਆ ਸੀ:

Jeremiah 26:1 (UKJV) In the beginning of the reign of Jehoiakim the son of Josiah king of Judah came this word from the LORD, saying,

1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਅਰੰਭ ਵਿੱਚ, ਇਹ ਸ਼ਬਦ ਯਾਹਵੇਹ ਵੱਲੋਂ ਆਇਆ ਸੀ:

2“ਯਾਹਵੇਹ ਇਹ ਆਖਦਾ ਹੈ: ਯਾਹਵੇਹ ਦੇ ਘਰ ਦੇ ਵਿਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਕਸਬਿਆਂ ਦੇ ਸਾਰੇ ਲੋਕਾਂ ਨਾਲ ਗੱਲ ਕਰ। ਜੋ ਯਾਹਵੇਹ ਦੇ ਘਰ ਵਿੱਚ ਮਹਿਮਾ ਕਰਨ ਲਈ ਆਉਂਦੇ ਹਨ। ਉਹਨਾਂ ਨੂੰ ਉਹ ਸਭ ਕੁਝ ਦੱਸ ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ; ਇੱਕ ਵੀ ਸ਼ਬਦ ਨਾ ਘਟਾਈ।

3ਸ਼ਾਇਦ ਉਹ ਸੁਣਨਗੇ ਅਤੇ ਹਰੇਕ ਆਪਣੇ ਬੁਰੇ ਰਾਹਾਂ ਤੋਂ ਮੁੜ ਜਾਵੇਗਾ। ਫਿਰ ਮੈਂ ਤੌਬਾ ਕਰਾਂਗਾ ਅਤੇ ਉਹਨਾਂ ਉੱਤੇ ਉਹ ਆਫ਼ਤ ਨਹੀਂ ਪਾਵਾਂਗਾ ਜਿਸਦੀ ਮੈਂ ਉਹਨਾਂ ਦੀ ਬਦੀ ਦੇ ਕਾਰਨ ਯੋਜਨਾ ਬਣਾ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.