ਯਿਰਮਿਯਾਹ 26

ਸ਼ਾਇਦ ਉਹ ਸੁਣਨਗੇ ਅਤੇ ਹਰੇਕ ਆਪਣੇ ਬੁਰੇ ਰਾਹਾਂ ਤੋਂ ਮੁੜ ਜਾਵੇਗਾ। ਫਿਰ ਮੈਂ ਤੌਬਾ ਕਰਾਂਗਾ ਅਤੇ ਉਹਨਾਂ ਉੱਤੇ ਉਹ ਆਫ਼ਤ ਨਹੀਂ ਪਾਵਾਂਗਾ ਜਿਸਦੀ ਮੈਂ ਉਹਨਾਂ ਦੀ ਬਦੀ ਦੇ ਕਾਰਨ ਯੋਜਨਾ ਬਣਾ ਰਿਹਾ ਸੀ।

Jeremiah 26:3 (UKJV) If so be they will hearken, and turn every man from his evil way, that I may repent me of the evil, which I purpose to do unto them because of the evil of their doings.

1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਅਰੰਭ ਵਿੱਚ, ਇਹ ਸ਼ਬਦ ਯਾਹਵੇਹ ਵੱਲੋਂ ਆਇਆ ਸੀ:

2“ਯਾਹਵੇਹ ਇਹ ਆਖਦਾ ਹੈ: ਯਾਹਵੇਹ ਦੇ ਘਰ ਦੇ ਵਿਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਕਸਬਿਆਂ ਦੇ ਸਾਰੇ ਲੋਕਾਂ ਨਾਲ ਗੱਲ ਕਰ। ਜੋ ਯਾਹਵੇਹ ਦੇ ਘਰ ਵਿੱਚ ਮਹਿਮਾ ਕਰਨ ਲਈ ਆਉਂਦੇ ਹਨ। ਉਹਨਾਂ ਨੂੰ ਉਹ ਸਭ ਕੁਝ ਦੱਸ ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ; ਇੱਕ ਵੀ ਸ਼ਬਦ ਨਾ ਘਟਾਈ।

3ਸ਼ਾਇਦ ਉਹ ਸੁਣਨਗੇ ਅਤੇ ਹਰੇਕ ਆਪਣੇ ਬੁਰੇ ਰਾਹਾਂ ਤੋਂ ਮੁੜ ਜਾਵੇਗਾ। ਫਿਰ ਮੈਂ ਤੌਬਾ ਕਰਾਂਗਾ ਅਤੇ ਉਹਨਾਂ ਉੱਤੇ ਉਹ ਆਫ਼ਤ ਨਹੀਂ ਪਾਵਾਂਗਾ ਜਿਸਦੀ ਮੈਂ ਉਹਨਾਂ ਦੀ ਬਦੀ ਦੇ ਕਾਰਨ ਯੋਜਨਾ ਬਣਾ ਰਿਹਾ ਸੀ।

4ਉਹਨਾਂ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ, ਜੇਕਰ ਤੁਸੀਂ ਮੇਰੀ ਨਾ ਸੁਣੋ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕਰੋ, ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ,

5ਅਤੇ ਜੇ ਤੁਸੀਂ ਮੇਰੇ ਸੇਵਕ ਨਬੀਆਂ ਦੀ ਗੱਲਾਂ ਨੂੰ ਨਾ ਸੁਣੋ। ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਬਾਰ-ਬਾਰ ਭੇਜਦਾ ਹਾਂ ਪਰ ਤੁਸੀਂ ਉਹਨਾਂ ਨੂੰ ਨਹੀਂ ਸੁਣਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.