ਯਿਰਮਿਯਾਹ 26

ਅਤੇ ਜੇ ਤੁਸੀਂ ਮੇਰੇ ਸੇਵਕ ਨਬੀਆਂ ਦੀ ਗੱਲਾਂ ਨੂੰ ਨਾ ਸੁਣੋ। ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਬਾਰ-ਬਾਰ ਭੇਜਦਾ ਹਾਂ ਪਰ ਤੁਸੀਂ ਉਹਨਾਂ ਨੂੰ ਨਹੀਂ ਸੁਣਿਆ,

Jeremiah 26:5 (UKJV) To hearken to the words of my servants the prophets, whom I sent unto you, both rising up early, and sending them, but all of you have not hearkened;

3ਸ਼ਾਇਦ ਉਹ ਸੁਣਨਗੇ ਅਤੇ ਹਰੇਕ ਆਪਣੇ ਬੁਰੇ ਰਾਹਾਂ ਤੋਂ ਮੁੜ ਜਾਵੇਗਾ। ਫਿਰ ਮੈਂ ਤੌਬਾ ਕਰਾਂਗਾ ਅਤੇ ਉਹਨਾਂ ਉੱਤੇ ਉਹ ਆਫ਼ਤ ਨਹੀਂ ਪਾਵਾਂਗਾ ਜਿਸਦੀ ਮੈਂ ਉਹਨਾਂ ਦੀ ਬਦੀ ਦੇ ਕਾਰਨ ਯੋਜਨਾ ਬਣਾ ਰਿਹਾ ਸੀ।

4ਉਹਨਾਂ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ, ਜੇਕਰ ਤੁਸੀਂ ਮੇਰੀ ਨਾ ਸੁਣੋ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕਰੋ, ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ,

5ਅਤੇ ਜੇ ਤੁਸੀਂ ਮੇਰੇ ਸੇਵਕ ਨਬੀਆਂ ਦੀ ਗੱਲਾਂ ਨੂੰ ਨਾ ਸੁਣੋ। ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਬਾਰ-ਬਾਰ ਭੇਜਦਾ ਹਾਂ ਪਰ ਤੁਸੀਂ ਉਹਨਾਂ ਨੂੰ ਨਹੀਂ ਸੁਣਿਆ,

6ਫਿਰ ਮੈਂ ਇਸ ਘਰ ਨੂੰ ਸ਼ੀਲੋਹ ਵਰਗਾ ਬਣਾ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਬਣਾ ਦਿਆਂਗਾ।’ ”

7ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਯਾਹਵੇਹ ਦੇ ਘਰ ਵਿੱਚ ਇਹ ਸ਼ਬਦ ਬੋਲਦਿਆਂ ਸੁਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.