ਯਿਰਮਿਯਾਹ 26

ਤਦ ਜਾਜਕਾਂ ਅਤੇ ਨਬੀਆਂ ਨੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਇਸ ਸ਼ਹਿਰ ਦੇ ਵਿਰੁੱਧ ਭਵਿੱਖਬਾਣੀ ਕੀਤੀ ਹੈ। ਤੁਸੀਂ ਇਹ ਆਪਣੇ ਕੰਨਾਂ ਨਾਲ ਸੁਣਿਆ ਹੈ!”

Jeremiah 26:11 (UKJV) Then spoke the priests and the prophets unto the princes and to all the people, saying, This man is worthy to die; for he has prophesied against this city, as all of you have heard with your ears.

9ਤੂੰ ਯਾਹਵੇਹ ਦੇ ਨਾਮ ਵਿੱਚ ਕਿਉਂ ਭਵਿੱਖਬਾਣੀ ਕਰਦਾ ਹੈ ਕਿ ਇਹ ਘਰ ਸ਼ੀਲੋਹ ਵਰਗਾ ਹੋਵੇਗਾ ਅਤੇ ਇਹ ਸ਼ਹਿਰ ਉਜਾੜ ਅਤੇ ਵਿਰਾਨ ਹੋ ਜਾਵੇਗਾ?” ਅਤੇ ਸਾਰੇ ਲੋਕ ਯਾਹਵੇਹ ਦੇ ਘਰ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।

10ਜਦੋਂ ਯਹੂਦਾਹ ਦੇ ਅਧਿਕਾਰੀਆਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ, ਤਾਂ ਉਹ ਸ਼ਾਹੀ ਮਹਿਲ ਤੋਂ ਯਾਹਵੇਹ ਦੇ ਘਰ ਨੂੰ ਗਏ ਅਤੇ ਯਾਹਵੇਹ ਦੇ ਘਰ ਦੇ ਨਵੇਂ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਵਿੱਚ ਬੈਠ ਗਏ।

11ਤਦ ਜਾਜਕਾਂ ਅਤੇ ਨਬੀਆਂ ਨੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਇਸ ਸ਼ਹਿਰ ਦੇ ਵਿਰੁੱਧ ਭਵਿੱਖਬਾਣੀ ਕੀਤੀ ਹੈ। ਤੁਸੀਂ ਇਹ ਆਪਣੇ ਕੰਨਾਂ ਨਾਲ ਸੁਣਿਆ ਹੈ!”

12ਫਿਰ ਯਿਰਮਿਯਾਹ ਨੇ ਸਾਰੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਯਾਹਵੇਹ ਨੇ ਮੈਨੂੰ ਇਸ ਘਰ ਅਤੇ ਇਸ ਸ਼ਹਿਰ ਦੇ ਵਿਰੁੱਧ ਉਹ ਸਾਰੀਆਂ ਗੱਲਾਂ ਦੱਸਣ ਲਈ ਭੇਜਿਆ ਹੈ ਜੋ ਤੁਸੀਂ ਸੁਣੀਆਂ ਹਨ।

13ਹੁਣ ਆਪਣੇ ਤਰੀਕਿਆਂ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਯਾਹਵੇਹ ਦਾ ਹੁਕਮ ਮੰਨੋ। ਤਦ ਯਾਹਵੇਹ ਪਛਤਾਵੇਗਾ ਅਤੇ ਉਹ ਬਿਪਤਾ ਨਹੀਂ ਲਿਆਵੇਗਾ ਜਿਸ ਦਾ ਉਸ ਨੇ ਤੁਹਾਡੇ ਵਿਰੁੱਧ ਐਲਾਨ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.