ਯਿਰਮਿਯਾਹ 26

ਹੁਣ ਆਪਣੇ ਤਰੀਕਿਆਂ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਯਾਹਵੇਹ ਦਾ ਹੁਕਮ ਮੰਨੋ। ਤਦ ਯਾਹਵੇਹ ਪਛਤਾਵੇਗਾ ਅਤੇ ਉਹ ਬਿਪਤਾ ਨਹੀਂ ਲਿਆਵੇਗਾ ਜਿਸ ਦਾ ਉਸ ਨੇ ਤੁਹਾਡੇ ਵਿਰੁੱਧ ਐਲਾਨ ਕੀਤਾ ਹੈ।

Jeremiah 26:13 (UKJV) Therefore now amend your ways and your doings, and obey the voice of the LORD your God; and the LORD will repent him of the evil that he has pronounced against you.

11ਤਦ ਜਾਜਕਾਂ ਅਤੇ ਨਬੀਆਂ ਨੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਇਸ ਸ਼ਹਿਰ ਦੇ ਵਿਰੁੱਧ ਭਵਿੱਖਬਾਣੀ ਕੀਤੀ ਹੈ। ਤੁਸੀਂ ਇਹ ਆਪਣੇ ਕੰਨਾਂ ਨਾਲ ਸੁਣਿਆ ਹੈ!”

12ਫਿਰ ਯਿਰਮਿਯਾਹ ਨੇ ਸਾਰੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਯਾਹਵੇਹ ਨੇ ਮੈਨੂੰ ਇਸ ਘਰ ਅਤੇ ਇਸ ਸ਼ਹਿਰ ਦੇ ਵਿਰੁੱਧ ਉਹ ਸਾਰੀਆਂ ਗੱਲਾਂ ਦੱਸਣ ਲਈ ਭੇਜਿਆ ਹੈ ਜੋ ਤੁਸੀਂ ਸੁਣੀਆਂ ਹਨ।

13ਹੁਣ ਆਪਣੇ ਤਰੀਕਿਆਂ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਯਾਹਵੇਹ ਦਾ ਹੁਕਮ ਮੰਨੋ। ਤਦ ਯਾਹਵੇਹ ਪਛਤਾਵੇਗਾ ਅਤੇ ਉਹ ਬਿਪਤਾ ਨਹੀਂ ਲਿਆਵੇਗਾ ਜਿਸ ਦਾ ਉਸ ਨੇ ਤੁਹਾਡੇ ਵਿਰੁੱਧ ਐਲਾਨ ਕੀਤਾ ਹੈ।

14ਜਿੱਥੇ ਤੱਕ ਮੇਰਾ ਸਵਾਲ ਹੈ, ਮੈਂ ਤੁਹਾਡੇ ਹੱਥ ਵਿੱਚ ਹਾਂ; ਮੇਰੇ ਨਾਲ ਉਹ ਕਰੋ ਜੋ ਤੁਹਾਨੂੰ ਚੰਗਾ ਅਤੇ ਸਹੀ ਲੱਗਦਾ ਹੈ।

15ਪਰ ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਦਾ ਖੂਨ ਆਪਣੇ ਉੱਤੇ ਅਤੇ ਇਸ ਸ਼ਹਿਰ ਉੱਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਓਗੇ ਕਿਉਂ ਜੋ ਇਹ ਸਚਿਆਈ ਹੈ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਕੰਨਾਂ ਵਿੱਚ ਆਖਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.