ਯਿਰਮਿਯਾਹ 26

(ਹੁਣ ਕਿਰਯਥ-ਯਾਰੀਮ ਤੋਂ ਸ਼ਮਅਯਾਹ ਦਾ ਪੁੱਤਰ ਊਰੀਯਾਹ ਇੱਕ ਹੋਰ ਆਦਮੀ ਸੀ ਜਿਸਨੇ ਯਾਹਵੇਹ ਦੇ ਨਾਮ ਉੱਤੇ ਭਵਿੱਖਬਾਣੀ ਕੀਤੀ ਸੀ; ਉਸਨੇ ਇਸ ਸ਼ਹਿਰ ਅਤੇ ਇਸ ਧਰਤੀ ਦੇ ਵਿਰੁੱਧ ਉਹੀ ਭਵਿੱਖਬਾਣੀ ਕੀਤੀ ਸੀ ਜਿਵੇਂ ਕਿ ਯਿਰਮਿਯਾਹ ਨੇ ਕੀਤਾ ਸੀ।

Jeremiah 26:20 (UKJV) And there was also a man that prophesied in the name of the LORD, Urijah the son of Shemaiah of Kirjathjearim, who prophesied against this city and against this land according to all the words of Jeremiah.

18“ਮੋਰੇਸ਼ੇਥ ਦੇ ਮੀਕਾਹ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਭਵਿੱਖਬਾਣੀ ਕੀਤੀ ਸੀ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਸੀਯੋਨ ਖੇਤ ਵਾਂਗ ਵਾਹਿਆ ਜਾਵੇਗਾ, ਯੇਰੂਸ਼ਲੇਮ ਮਲਬੇ ਦਾ ਇੱਕ ਢੇਰ ਬਣ ਜਾਵੇਗਾ, ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ।’

19ਕੀ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਜਾਂ ਯਹੂਦਾਹ ਵਿੱਚ ਕਿਸੇ ਹੋਰ ਨੇ ਉਸਨੂੰ ਮਾਰਿਆ ਸੀ? ਕੀ ਹਿਜ਼ਕੀਯਾਹ ਯਾਹਵੇਹ ਤੋਂ ਡਰਦਾ ਨਹੀਂ ਸੀ ਅਤੇ ਉਸਦੀ ਮਿਹਰ ਨਹੀਂ ਚਾਹੁੰਦਾ ਸੀ? ਅਤੇ ਕੀ ਯਾਹਵੇਹ ਨੇ ਇਸ ਲਈ ਢਿੱਲ ਨਹੀਂ ਦਿੱਤੀ, ਤਾਂ ਜੋ ਉਸਨੇ ਉਹਨਾਂ ਦੇ ਵਿਰੁੱਧ ਉਹ ਬਿਪਤਾ ਨਾ ਲਿਆਂਦੀ ਜਿਸਦਾ ਉਸਨੇ ਐਲਾਨ ਕੀਤਾ ਸੀ? ਅਸੀਂ ਆਪਣੇ ਉੱਤੇ ਇੱਕ ਭਿਆਨਕ ਤਬਾਹੀ ਲਿਆਉਣ ਵਾਲੇ ਹਾਂ!”

20(ਹੁਣ ਕਿਰਯਥ-ਯਾਰੀਮ ਤੋਂ ਸ਼ਮਅਯਾਹ ਦਾ ਪੁੱਤਰ ਊਰੀਯਾਹ ਇੱਕ ਹੋਰ ਆਦਮੀ ਸੀ ਜਿਸਨੇ ਯਾਹਵੇਹ ਦੇ ਨਾਮ ਉੱਤੇ ਭਵਿੱਖਬਾਣੀ ਕੀਤੀ ਸੀ; ਉਸਨੇ ਇਸ ਸ਼ਹਿਰ ਅਤੇ ਇਸ ਧਰਤੀ ਦੇ ਵਿਰੁੱਧ ਉਹੀ ਭਵਿੱਖਬਾਣੀ ਕੀਤੀ ਸੀ ਜਿਵੇਂ ਕਿ ਯਿਰਮਿਯਾਹ ਨੇ ਕੀਤਾ ਸੀ।

21ਜਦੋਂ ਰਾਜਾ ਯਹੋਯਾਕੀਮ ਅਤੇ ਉਸ ਦੇ ਸਾਰੇ ਆਗੂਆਂ ਅਤੇ ਅਧਿਕਾਰੀਆਂ ਨੇ ਉਸ ਦੀਆਂ ਗੱਲਾਂ ਸੁਣੀਆਂ, ਤਾਂ ਰਾਜੇ ਨੇ ਉਸ ਨੂੰ ਮਾਰਨ ਦਾ ਪੱਕਾ ਇਰਾਦਾ ਕੀਤਾ। ਪਰ ਊਰੀਯਾਹ ਨੇ ਇਹ ਸੁਣਿਆ ਅਤੇ ਡਰ ਕੇ ਮਿਸਰ ਨੂੰ ਭੱਜ ਗਿਆ।

22ਪਰ ਰਾਜਾ ਯਹੋਯਾਕੀਮ ਨੇ ਅਕਬੋਰ ਦੇ ਪੁੱਤਰ ਅਲਨਾਥਾਨ ਨੂੰ ਕੁਝ ਹੋਰ ਆਦਮੀਆਂ ਸਮੇਤ ਮਿਸਰ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.