ਯਿਰਮਿਯਾਹ 26

ਜਦੋਂ ਰਾਜਾ ਯਹੋਯਾਕੀਮ ਅਤੇ ਉਸ ਦੇ ਸਾਰੇ ਆਗੂਆਂ ਅਤੇ ਅਧਿਕਾਰੀਆਂ ਨੇ ਉਸ ਦੀਆਂ ਗੱਲਾਂ ਸੁਣੀਆਂ, ਤਾਂ ਰਾਜੇ ਨੇ ਉਸ ਨੂੰ ਮਾਰਨ ਦਾ ਪੱਕਾ ਇਰਾਦਾ ਕੀਤਾ। ਪਰ ਊਰੀਯਾਹ ਨੇ ਇਹ ਸੁਣਿਆ ਅਤੇ ਡਰ ਕੇ ਮਿਸਰ ਨੂੰ ਭੱਜ ਗਿਆ।

Jeremiah 26:21 (UKJV) And when Jehoiakim the king, with all his mighty men, and all the princes, heard his words, the king sought to put him to death: but when Urijah heard it, he was afraid, and fled, and went into Egypt;

19ਕੀ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਜਾਂ ਯਹੂਦਾਹ ਵਿੱਚ ਕਿਸੇ ਹੋਰ ਨੇ ਉਸਨੂੰ ਮਾਰਿਆ ਸੀ? ਕੀ ਹਿਜ਼ਕੀਯਾਹ ਯਾਹਵੇਹ ਤੋਂ ਡਰਦਾ ਨਹੀਂ ਸੀ ਅਤੇ ਉਸਦੀ ਮਿਹਰ ਨਹੀਂ ਚਾਹੁੰਦਾ ਸੀ? ਅਤੇ ਕੀ ਯਾਹਵੇਹ ਨੇ ਇਸ ਲਈ ਢਿੱਲ ਨਹੀਂ ਦਿੱਤੀ, ਤਾਂ ਜੋ ਉਸਨੇ ਉਹਨਾਂ ਦੇ ਵਿਰੁੱਧ ਉਹ ਬਿਪਤਾ ਨਾ ਲਿਆਂਦੀ ਜਿਸਦਾ ਉਸਨੇ ਐਲਾਨ ਕੀਤਾ ਸੀ? ਅਸੀਂ ਆਪਣੇ ਉੱਤੇ ਇੱਕ ਭਿਆਨਕ ਤਬਾਹੀ ਲਿਆਉਣ ਵਾਲੇ ਹਾਂ!”

20(ਹੁਣ ਕਿਰਯਥ-ਯਾਰੀਮ ਤੋਂ ਸ਼ਮਅਯਾਹ ਦਾ ਪੁੱਤਰ ਊਰੀਯਾਹ ਇੱਕ ਹੋਰ ਆਦਮੀ ਸੀ ਜਿਸਨੇ ਯਾਹਵੇਹ ਦੇ ਨਾਮ ਉੱਤੇ ਭਵਿੱਖਬਾਣੀ ਕੀਤੀ ਸੀ; ਉਸਨੇ ਇਸ ਸ਼ਹਿਰ ਅਤੇ ਇਸ ਧਰਤੀ ਦੇ ਵਿਰੁੱਧ ਉਹੀ ਭਵਿੱਖਬਾਣੀ ਕੀਤੀ ਸੀ ਜਿਵੇਂ ਕਿ ਯਿਰਮਿਯਾਹ ਨੇ ਕੀਤਾ ਸੀ।

21ਜਦੋਂ ਰਾਜਾ ਯਹੋਯਾਕੀਮ ਅਤੇ ਉਸ ਦੇ ਸਾਰੇ ਆਗੂਆਂ ਅਤੇ ਅਧਿਕਾਰੀਆਂ ਨੇ ਉਸ ਦੀਆਂ ਗੱਲਾਂ ਸੁਣੀਆਂ, ਤਾਂ ਰਾਜੇ ਨੇ ਉਸ ਨੂੰ ਮਾਰਨ ਦਾ ਪੱਕਾ ਇਰਾਦਾ ਕੀਤਾ। ਪਰ ਊਰੀਯਾਹ ਨੇ ਇਹ ਸੁਣਿਆ ਅਤੇ ਡਰ ਕੇ ਮਿਸਰ ਨੂੰ ਭੱਜ ਗਿਆ।

22ਪਰ ਰਾਜਾ ਯਹੋਯਾਕੀਮ ਨੇ ਅਕਬੋਰ ਦੇ ਪੁੱਤਰ ਅਲਨਾਥਾਨ ਨੂੰ ਕੁਝ ਹੋਰ ਆਦਮੀਆਂ ਸਮੇਤ ਮਿਸਰ ਭੇਜਿਆ।

23ਉਹ ਊਰੀਯਾਹ ਨੂੰ ਮਿਸਰ ਵਿੱਚੋਂ ਕੱਢ ਕੇ ਰਾਜਾ ਯਹੋਯਾਕੀਮ ਕੋਲ ਲੈ ਗਏ ਜਿਸ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਸ ਦੀ ਲਾਸ਼ ਨੂੰ ਆਮ ਲੋਕਾਂ ਦੀ ਕਬਰ ਵਿੱਚ ਸੁੱਟ ਦਿੱਤਾ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.