ਯਿਰਮਿਯਾਹ 26

ਉਹ ਊਰੀਯਾਹ ਨੂੰ ਮਿਸਰ ਵਿੱਚੋਂ ਕੱਢ ਕੇ ਰਾਜਾ ਯਹੋਯਾਕੀਮ ਕੋਲ ਲੈ ਗਏ ਜਿਸ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਸ ਦੀ ਲਾਸ਼ ਨੂੰ ਆਮ ਲੋਕਾਂ ਦੀ ਕਬਰ ਵਿੱਚ ਸੁੱਟ ਦਿੱਤਾ।)

Jeremiah 26:23 (UKJV) And they fetched forth Urijah out of Egypt, and brought him unto Jehoiakim the king; who slew him with the sword, and cast his dead body into the graves of the common people.

21ਜਦੋਂ ਰਾਜਾ ਯਹੋਯਾਕੀਮ ਅਤੇ ਉਸ ਦੇ ਸਾਰੇ ਆਗੂਆਂ ਅਤੇ ਅਧਿਕਾਰੀਆਂ ਨੇ ਉਸ ਦੀਆਂ ਗੱਲਾਂ ਸੁਣੀਆਂ, ਤਾਂ ਰਾਜੇ ਨੇ ਉਸ ਨੂੰ ਮਾਰਨ ਦਾ ਪੱਕਾ ਇਰਾਦਾ ਕੀਤਾ। ਪਰ ਊਰੀਯਾਹ ਨੇ ਇਹ ਸੁਣਿਆ ਅਤੇ ਡਰ ਕੇ ਮਿਸਰ ਨੂੰ ਭੱਜ ਗਿਆ।

22ਪਰ ਰਾਜਾ ਯਹੋਯਾਕੀਮ ਨੇ ਅਕਬੋਰ ਦੇ ਪੁੱਤਰ ਅਲਨਾਥਾਨ ਨੂੰ ਕੁਝ ਹੋਰ ਆਦਮੀਆਂ ਸਮੇਤ ਮਿਸਰ ਭੇਜਿਆ।

23ਉਹ ਊਰੀਯਾਹ ਨੂੰ ਮਿਸਰ ਵਿੱਚੋਂ ਕੱਢ ਕੇ ਰਾਜਾ ਯਹੋਯਾਕੀਮ ਕੋਲ ਲੈ ਗਏ ਜਿਸ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਸ ਦੀ ਲਾਸ਼ ਨੂੰ ਆਮ ਲੋਕਾਂ ਦੀ ਕਬਰ ਵਿੱਚ ਸੁੱਟ ਦਿੱਤਾ।)

24ਪਰ ਸ਼ਾਫਾਨ ਦੇ ਪੁੱਤਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਕਿ ਉਹ ਉਸ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.