16ਫਿਰ ਮੈਂ ਜਾਜਕਾਂ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਕਿਹਾ, “ਯਾਹਵੇਹ ਇਹੀ ਆਖਦਾ ਹੈ: ਉਹਨਾਂ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਕਹਿੰਦੇ ਹਨ, ‘ਵੇਖੋ, ਯਾਹਵੇਹ ਦੇ ਭਵਨ ਦੇ ਭਾਂਡੇ ਬਾਬੇਲ ਵਿੱਚੋਂ ਛੇਤੀ ਮੁੜ ਲਿਆਂਦੇ ਜਾਣਗੇ। ਉਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ।’
17ਉਹਨਾਂ ਦੀ ਗੱਲ ਨਾ ਸੁਣੋ। ਬਾਬੇਲ ਦੇ ਰਾਜੇ ਦੀ ਸੇਵਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ। ਇਹ ਸ਼ਹਿਰ ਬਰਬਾਦ ਕਿਉਂ ਹੋਵੇ?
18ਜੇਕਰ ਉਹ ਨਬੀ ਹਨ ਅਤੇ ਉਹਨਾਂ ਕੋਲ ਯਾਹਵੇਹ ਦਾ ਬਚਨ ਹੈ, ਤਾਂ ਉਹ ਯਾਹਵੇਹ ਸਰਬਸ਼ਕਤੀਮਾਨ ਅੱਗੇ ਬੇਨਤੀ ਕਰਨ ਕਿ ਉਹ ਚੀਜ਼ਾਂ ਯਾਹਵੇਹ ਦੇ ਘਰ ਅਤੇ ਮਹਿਲ ਵਿੱਚ ਬਚੀਆਂ ਹੋਈਆਂ ਹਨ। ਯਹੂਦਾਹ ਅਤੇ ਯੇਰੂਸ਼ਲੇਮ ਦੇ ਰਾਜੇ ਨੂੰ ਬਾਬੇਲ ਵਿੱਚ ਨਹੀਂ ਲਿਜਾਇਆ ਜਾਵੇਗਾ।
19ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਉਹਨਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਦੇ ਬਾਰੇ ਜਿਹੜੇ ਇਸ ਸ਼ਹਿਰ ਵਿੱਚ ਬਚ ਰਹੇ ਹਨ,
20ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਨੇ ਚੁੱਕ ਕੇ ਨਹੀਂ ਲਿਆ ਸੀ। ਯਹੂਦਾਹ ਦੇ ਰਾਜੇ ਯਹੋਯਾਕੀਮ ਦਾ ਪੁੱਤਰ ਯਕੋਨਿਯਾਹ, ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਅਹਿਲਕਾਰਾਂ ਸਮੇਤ ਯੇਰੂਸ਼ਲੇਮ ਤੋਂ ਬਾਬੇਲ ਨੂੰ ਗ਼ੁਲਾਮੀ ਵਿੱਚ ਲੈ ਆਇਆ।