ਯਿਰਮਿਯਾਹ 27

ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਨੇ ਚੁੱਕ ਕੇ ਨਹੀਂ ਲਿਆ ਸੀ। ਯਹੂਦਾਹ ਦੇ ਰਾਜੇ ਯਹੋਯਾਕੀਮ ਦਾ ਪੁੱਤਰ ਯਕੋਨਿਯਾਹ, ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਅਹਿਲਕਾਰਾਂ ਸਮੇਤ ਯੇਰੂਸ਼ਲੇਮ ਤੋਂ ਬਾਬੇਲ ਨੂੰ ਗ਼ੁਲਾਮੀ ਵਿੱਚ ਲੈ ਆਇਆ।

Jeremiah 27:20 (UKJV) Which Nebuchadnezzar king of Babylon took not, when he carried away captive Jeconiah the son of Jehoiakim king of Judah from Jerusalem to Babylon, and all the nobles of Judah and Jerusalem;

18ਜੇਕਰ ਉਹ ਨਬੀ ਹਨ ਅਤੇ ਉਹਨਾਂ ਕੋਲ ਯਾਹਵੇਹ ਦਾ ਬਚਨ ਹੈ, ਤਾਂ ਉਹ ਯਾਹਵੇਹ ਸਰਬਸ਼ਕਤੀਮਾਨ ਅੱਗੇ ਬੇਨਤੀ ਕਰਨ ਕਿ ਉਹ ਚੀਜ਼ਾਂ ਯਾਹਵੇਹ ਦੇ ਘਰ ਅਤੇ ਮਹਿਲ ਵਿੱਚ ਬਚੀਆਂ ਹੋਈਆਂ ਹਨ। ਯਹੂਦਾਹ ਅਤੇ ਯੇਰੂਸ਼ਲੇਮ ਦੇ ਰਾਜੇ ਨੂੰ ਬਾਬੇਲ ਵਿੱਚ ਨਹੀਂ ਲਿਜਾਇਆ ਜਾਵੇਗਾ।

19ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਉਹਨਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਦੇ ਬਾਰੇ ਜਿਹੜੇ ਇਸ ਸ਼ਹਿਰ ਵਿੱਚ ਬਚ ਰਹੇ ਹਨ,

20ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਨੇ ਚੁੱਕ ਕੇ ਨਹੀਂ ਲਿਆ ਸੀ। ਯਹੂਦਾਹ ਦੇ ਰਾਜੇ ਯਹੋਯਾਕੀਮ ਦਾ ਪੁੱਤਰ ਯਕੋਨਿਯਾਹ, ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਅਹਿਲਕਾਰਾਂ ਸਮੇਤ ਯੇਰੂਸ਼ਲੇਮ ਤੋਂ ਬਾਬੇਲ ਨੂੰ ਗ਼ੁਲਾਮੀ ਵਿੱਚ ਲੈ ਆਇਆ।

21ਹਾਂ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਚੀਜ਼ਾਂ ਬਾਰੇ ਆਖਦਾ ਹੈ ਜੋ ਯਾਹਵੇਹ ਦੇ ਘਰ ਅਤੇ ਯਹੂਦਾਹ ਦੇ ਰਾਜੇ ਦੇ ਮਹਿਲ ਅਤੇ ਯੇਰੂਸ਼ਲੇਮ ਵਿੱਚ ਬਚੀਆਂ ਹਨ:

22ਯਾਹਵੇਹ ਦਾ ਵਾਕ ਹੈ, ‘ਉਹਨਾਂ ਨੂੰ ਬਾਬੇਲ ਵਿੱਚ ਲਿਜਾਇਆ ਜਾਵੇਗਾ ਅਤੇ ਉਹ ਉੱਥੇ ਰਹਿਣਗੇ ਜਦੋਂ ਤੱਕ ਮੈਂ ਉਹਨਾਂ ਲਈ ਨਹੀਂ ਆਵਾਂਗਾ। ਫਿਰ ਮੈਂ ਉਹਨਾਂ ਨੂੰ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਇਸ ਥਾਂ ਤੇ ਬਹਾਲ ਕਰਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.