13“ਜਾ ਅਤੇ ਹਨਨਯਾਹ ਨੂੰ ਆਖ, ‘ਇਹ ਉਹ ਹੈ ਜੋ ਯਾਹਵੇਹ ਹੈ। ਆਖਦਾ ਹੈ: ਤੂੰ ਲੱਕੜ ਦਾ ਜੂਲਾ ਤੋੜ ਦਿੱਤਾ ਹੈ, ਪਰ ਉਸ ਦੀ ਥਾਂ ਤੈਨੂੰ ਲੋਹੇ ਦਾ ਜੂਲਾ ਮਿਲੇਗਾ।
14ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਇਨ੍ਹਾਂ ਸਾਰੀਆਂ ਕੌਮਾਂ ਦੀਆਂ ਧੌਣਾਂ ਉੱਤੇ ਲੋਹੇ ਦਾ ਜੂਲਾ ਪਾਵਾਂਗਾ ਤਾਂ ਜੋ ਉਹ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੀ ਸੇਵਾ ਕਰ ਸਕਣ ਅਤੇ ਉਹ ਉਸ ਦੀ ਸੇਵਾ ਕਰਨਗੇ। ਮੈਂ ਉਸਨੂੰ ਜੰਗਲੀ ਜਾਨਵਰਾਂ ਤੇ ਵੀ ਕਾਬੂ ਦਿਆਂਗਾ।’ ”
15ਤਦ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਕਿਹਾ, “ਹੇ ਹਾਨਨਿਯਾਹ, ਸੁਣ! ਯਾਹਵੇਹ ਨੇ ਤੈਨੂੰ ਨਹੀਂ ਭੇਜਿਆ, ਫਿਰ ਵੀ ਤੂੰ ਤਾਂ ਇਨ੍ਹਾਂ ਲੋਕਾਂ ਨੂੰ ਝੂਠੀ ਆਸ ਦਿੰਦਾ ਹੈ।
16ਇਸ ਲਈ ਯਾਹਵੇਹ ਇਹ ਆਖਦਾ ਹੈ: ‘ਮੈਂ ਤੈਨੂੰ ਧਰਤੀ ਦੇ ਚਿਹਰੇ ਤੋਂ ਹਟਾਉਣ ਜਾ ਰਿਹਾ ਹਾਂ। ਇਸੇ ਸਾਲ ਤੂੰ ਮਰ ਜਾਵੇਗਾ, ਕਿਉਂਕਿ ਤੂੰ ਯਾਹਵੇਹ ਦੇ ਵਿਰੁੱਧ ਬਗਾਵਤ ਦਾ ਪ੍ਰਚਾਰ ਕੀਤਾ ਹੈ।’ ”
17ਉਸੇ ਸਾਲ ਦੇ ਸੱਤਵੇਂ ਮਹੀਨੇ ਹਨਨਯਾਹ ਨਬੀ ਦੀ ਮੌਤ ਹੋ ਗਈ।