11ਅਤੇ ਹਨਨਯਾਹ ਨੇ ਸਾਰੇ ਲੋਕਾਂ ਦੇ ਸਾਮ੍ਹਣੇ ਕਿਹਾ, “ਯਾਹਵੇਹ ਇਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਤੋੜਾਂਗਾ। ਦੋ ਸਾਲਾਂ ਦੇ ਅੰਦਰ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਤੋਂ ਲਾਹ ਸੁੱਟਿਆ।’ ” ਇਸ ਉੱਤੇ, ਯਿਰਮਿਯਾਹ ਨਬੀ ਆਪਣੇ ਰਾਹ ਤੁਰ ਪਿਆ।
12ਜਦੋਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਤੋੜ ਦਿੱਤਾ, ਤਾਂ ਯਾਹਵੇਹ ਦਾ ਬਚਨ ਯਿਰਮਿਯਾਹ ਨੂੰ ਆਇਆ:
13“ਜਾ ਅਤੇ ਹਨਨਯਾਹ ਨੂੰ ਆਖ, ‘ਇਹ ਉਹ ਹੈ ਜੋ ਯਾਹਵੇਹ ਹੈ। ਆਖਦਾ ਹੈ: ਤੂੰ ਲੱਕੜ ਦਾ ਜੂਲਾ ਤੋੜ ਦਿੱਤਾ ਹੈ, ਪਰ ਉਸ ਦੀ ਥਾਂ ਤੈਨੂੰ ਲੋਹੇ ਦਾ ਜੂਲਾ ਮਿਲੇਗਾ।
14ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਇਨ੍ਹਾਂ ਸਾਰੀਆਂ ਕੌਮਾਂ ਦੀਆਂ ਧੌਣਾਂ ਉੱਤੇ ਲੋਹੇ ਦਾ ਜੂਲਾ ਪਾਵਾਂਗਾ ਤਾਂ ਜੋ ਉਹ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੀ ਸੇਵਾ ਕਰ ਸਕਣ ਅਤੇ ਉਹ ਉਸ ਦੀ ਸੇਵਾ ਕਰਨਗੇ। ਮੈਂ ਉਸਨੂੰ ਜੰਗਲੀ ਜਾਨਵਰਾਂ ਤੇ ਵੀ ਕਾਬੂ ਦਿਆਂਗਾ।’ ”
15ਤਦ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਕਿਹਾ, “ਹੇ ਹਾਨਨਿਯਾਹ, ਸੁਣ! ਯਾਹਵੇਹ ਨੇ ਤੈਨੂੰ ਨਹੀਂ ਭੇਜਿਆ, ਫਿਰ ਵੀ ਤੂੰ ਤਾਂ ਇਨ੍ਹਾਂ ਲੋਕਾਂ ਨੂੰ ਝੂਠੀ ਆਸ ਦਿੰਦਾ ਹੈ।