7ਫਿਰ ਵੀ, ਸੁਣੋ ਜੋ ਮੈਂ ਆਪਣੀ ਸੁਣਨ ਵਿੱਚ ਅਤੇ ਸਾਰੇ ਲੋਕਾਂ ਦੀ ਸੁਣਨ ਵਿੱਚ ਕਹਿਣਾ ਹੈ:
8ਮੁੱਢਲੇ ਸਮੇਂ ਤੋਂ ਤੁਹਾਡੇ ਅਤੇ ਮੇਰੇ ਤੋਂ ਪਹਿਲਾਂ ਦੇ ਨਬੀਆਂ ਨੇ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਾਂ ਦੇ ਵਿਰੁੱਧ ਯੁੱਧ, ਤਬਾਹੀ ਅਤੇ ਮਹਾਂਮਾਰੀ ਦੀ ਭਵਿੱਖਬਾਣੀ ਕੀਤੀ ਹੈ।
9ਪਰ ਸ਼ਾਂਤੀ ਦੀ ਭਵਿੱਖਬਾਣੀ ਕਰਨ ਵਾਲੇ ਨਬੀ ਨੂੰ ਸੱਚਮੁੱਚ ਯਾਹਵੇਹ ਦੁਆਰਾ ਭੇਜਿਆ ਗਿਆ ਵਿਅਕਤੀ ਮੰਨਿਆ ਜਾਵੇਗਾ ਤਾਂ ਹੀ ਜੇਕਰ ਉਸਦੀ ਭਵਿੱਖਬਾਣੀ ਸੱਚ ਹੁੰਦੀ ਹੈ।”
10ਤਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲਾਹ ਕੇ ਉਸ ਨੂੰ ਤੋੜ ਦਿੱਤਾ,
11ਅਤੇ ਹਨਨਯਾਹ ਨੇ ਸਾਰੇ ਲੋਕਾਂ ਦੇ ਸਾਮ੍ਹਣੇ ਕਿਹਾ, “ਯਾਹਵੇਹ ਇਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਤੋੜਾਂਗਾ। ਦੋ ਸਾਲਾਂ ਦੇ ਅੰਦਰ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਤੋਂ ਲਾਹ ਸੁੱਟਿਆ।’ ” ਇਸ ਉੱਤੇ, ਯਿਰਮਿਯਾਹ ਨਬੀ ਆਪਣੇ ਰਾਹ ਤੁਰ ਪਿਆ।