1ਇਹ ਪੱਤਰ ਹੈ ਜੋ ਯਿਰਮਿਯਾਹ ਨਬੀ ਨੇ ਯੇਰੂਸ਼ਲੇਮ ਤੋਂ ਗ਼ੁਲਾਮਾਂ ਵਿੱਚੋਂ ਬਚੇ ਹੋਏ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਸੀ ਜਿਨ੍ਹਾਂ ਨੂੰ ਨਬੂਕਦਨੇਜ਼ਰ ਯੇਰੂਸ਼ਲੇਮ ਤੋਂ ਬਾਬੇਲ ਨੂੰ ਗ਼ੁਲਾਮੀ ਵਿੱਚ ਲਿਆਇਆ ਸੀ।
2(ਇਹ ਰਾਜਾ ਯਹੋਯਾਕੀਨ ਅਤੇ ਰਾਣੀ ਮਾਤਾ, ਦਰਬਾਰ ਦੇ ਅਧਿਕਾਰੀਆਂ, ਯਹੂਦਾਹ ਅਤੇ ਯੇਰੂਸ਼ਲੇਮ ਦੇ ਆਗੂਆਂ, ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੇ ਯੇਰੂਸ਼ਲੇਮ ਤੋਂ ਗ਼ੁਲਾਮੀ ਵਿੱਚ ਚਲੇ ਜਾਣ ਤੋਂ ਬਾਅਦ ਹੋਇਆ ਸੀ।)
3ਉਸ ਨੇ ਇਹ ਪੱਤਰ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਨੂੰ ਸੌਂਪੀ, ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬੇਲ ਵਿੱਚ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਕੋਲ ਭੇਜਿਆ: