ਯਿਰਮਿਯਾਹ 29

ਉਸ ਨੇ ਇਹ ਪੱਤਰ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਨੂੰ ਸੌਂਪੀ, ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬੇਲ ਵਿੱਚ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਕੋਲ ਭੇਜਿਆ:

Jeremiah 29:3 (UKJV) By the hand of Elasah the son of Shaphan, and Gemariah the son of Hilkiah, (whom Zedekiah king of Judah sent unto Babylon to Nebuchadnezzar king of Babylon) saying,

1ਇਹ ਪੱਤਰ ਹੈ ਜੋ ਯਿਰਮਿਯਾਹ ਨਬੀ ਨੇ ਯੇਰੂਸ਼ਲੇਮ ਤੋਂ ਗ਼ੁਲਾਮਾਂ ਵਿੱਚੋਂ ਬਚੇ ਹੋਏ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਸੀ ਜਿਨ੍ਹਾਂ ਨੂੰ ਨਬੂਕਦਨੇਜ਼ਰ ਯੇਰੂਸ਼ਲੇਮ ਤੋਂ ਬਾਬੇਲ ਨੂੰ ਗ਼ੁਲਾਮੀ ਵਿੱਚ ਲਿਆਇਆ ਸੀ।

2(ਇਹ ਰਾਜਾ ਯਹੋਯਾਕੀਨ ਅਤੇ ਰਾਣੀ ਮਾਤਾ, ਦਰਬਾਰ ਦੇ ਅਧਿਕਾਰੀਆਂ, ਯਹੂਦਾਹ ਅਤੇ ਯੇਰੂਸ਼ਲੇਮ ਦੇ ਆਗੂਆਂ, ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੇ ਯੇਰੂਸ਼ਲੇਮ ਤੋਂ ਗ਼ੁਲਾਮੀ ਵਿੱਚ ਚਲੇ ਜਾਣ ਤੋਂ ਬਾਅਦ ਹੋਇਆ ਸੀ।)

3ਉਸ ਨੇ ਇਹ ਪੱਤਰ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਨੂੰ ਸੌਂਪੀ, ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬੇਲ ਵਿੱਚ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਕੋਲ ਭੇਜਿਆ:

4ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਸਾਰਿਆਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਮੈਂ ਯੇਰੂਸ਼ਲੇਮ ਵਿੱਚੋਂ ਗ਼ੁਲਾਮ ਕਰ ਕੇ ਬਾਬੇਲ ਨੂੰ ਭੇਜਿਆ ਹੈ:

5“ਤੁਸੀਂ ਘਰ ਬਣਾਓ ਅਤੇ ਉੱਥੇ ਵੱਸੋ; ਬਾਗ ਲਗਾਓ ਅਤੇ ਉਹ ਖਾਓ ਜੋ ਉਹ ਪੈਦਾ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.