2(ਇਹ ਰਾਜਾ ਯਹੋਯਾਕੀਨ ਅਤੇ ਰਾਣੀ ਮਾਤਾ, ਦਰਬਾਰ ਦੇ ਅਧਿਕਾਰੀਆਂ, ਯਹੂਦਾਹ ਅਤੇ ਯੇਰੂਸ਼ਲੇਮ ਦੇ ਆਗੂਆਂ, ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੇ ਯੇਰੂਸ਼ਲੇਮ ਤੋਂ ਗ਼ੁਲਾਮੀ ਵਿੱਚ ਚਲੇ ਜਾਣ ਤੋਂ ਬਾਅਦ ਹੋਇਆ ਸੀ।)
3ਉਸ ਨੇ ਇਹ ਪੱਤਰ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਨੂੰ ਸੌਂਪੀ, ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬੇਲ ਵਿੱਚ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਕੋਲ ਭੇਜਿਆ:
4ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਸਾਰਿਆਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਮੈਂ ਯੇਰੂਸ਼ਲੇਮ ਵਿੱਚੋਂ ਗ਼ੁਲਾਮ ਕਰ ਕੇ ਬਾਬੇਲ ਨੂੰ ਭੇਜਿਆ ਹੈ:
5“ਤੁਸੀਂ ਘਰ ਬਣਾਓ ਅਤੇ ਉੱਥੇ ਵੱਸੋ; ਬਾਗ ਲਗਾਓ ਅਤੇ ਉਹ ਖਾਓ ਜੋ ਉਹ ਪੈਦਾ ਕਰਦੇ ਹਨ।
6ਵਿਆਹ ਕਰੋ ਅਤੇ ਪੁੱਤਰ ਅਤੇ ਧੀਆਂ ਪੈਦਾ ਕਰੋ; ਆਪਣੇ ਪੁੱਤਰਾਂ ਲਈ ਪਤਨੀਆਂ ਲੱਭੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ।