15ਤੁਸੀਂ ਕਹਿ ਸਕਦੇ ਹੋ, “ਯਾਹਵੇਹ ਨੇ ਸਾਡੇ ਲਈ ਬਾਬੇਲ ਵਿੱਚ ਨਬੀ ਖੜੇ ਕੀਤੇ ਹਨ,”
16ਇਸ ਲਈ ਯਾਹਵੇਹ ਉਸ ਰਾਜਾ ਦੇ ਬਾਰੇ ਜਿਹੜਾ ਦਾਵੀਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਾਰੀ ਪਰਜਾ ਦੇ ਬਾਰੇ ਜਿਹੜੀ ਇਸ ਸ਼ਹਿਰ ਵਿੱਚ ਵੱਸਦੀ ਹੈ ਅਤੇ ਤੁਹਾਡੇ ਭਰਾਵਾਂ ਦੇ ਬਾਰੇ ਜਿਹੜੇ ਤੁਹਾਡੇ ਨਾਲ ਗ਼ੁਲਾਮ ਹੋ ਕੇ ਬਾਹਰ ਨਹੀਂ ਗਏ ਇਸ ਤਰ੍ਹਾਂ ਆਖਦਾ ਹੈ
17ਹਾਂ, ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਉਹਨਾਂ ਦੇ ਵਿਰੁੱਧ ਤਲਵਾਰ, ਕਾਲ ਅਤੇ ਮਹਾਂਮਾਰੀ ਭੇਜਾਂਗਾ ਅਤੇ ਮੈਂ ਉਹਨਾਂ ਨੂੰ ਹੰਜੀਰਾਂ ਵਾਂਗ ਬਣਾਵਾਂਗਾ ਜੋ ਇੰਨੇ ਮਾੜੇ ਹਨ ਕਿ ਉਹ ਖਾ ਨਹੀਂ ਸਕਦੇ।
18ਮੈਂ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਉਹਨਾਂ ਦਾ ਪਿੱਛਾ ਕਰਾਂਗਾ ਅਤੇ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਘਿਣਾਉਣੀ ਬਣਾ ਦਿਆਂਗਾ, ਉਹਨਾਂ ਸਾਰੀਆਂ ਕੌਮਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਚਲਾਵਾਂਗਾ, ਇੱਕ ਸਰਾਪ ਅਤੇ ਡਰਾਉਣੀ, ਘਿਣਾਉਣੀ ਅਤੇ ਬਦਨਾਮੀ ਦਾ ਪਾਤਰ ਬਣਾਵਾਂਗਾ।
19ਕਿਉ ਜੋ ਉਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ,” ਯਾਹਵੇਹ ਦਾ ਵਾਕ ਹੈ, “ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਭੇਜਿਆ ਸਗੋਂ ਜਤਨ ਨਾਲ ਉਹਨਾਂ ਨੂੰ ਭੇਜਿਆ, ਪਰ ਤੁਸੀਂ ਨਾ ਸੁਣਿਆ,” ਯਾਹਵੇਹ ਦਾ ਵਾਕ ਹੈ।