1ਯਾਹਵੇਹ ਦਾ ਐਲਾਨ ਹੈ, “ਉਸ ਸਮੇਂ, ਮੈਂ ਇਸਰਾਏਲ ਦੇ ਸਾਰੇ ਪਰਿਵਾਰਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।”
2ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਜਿਹੜੇ ਲੋਕ ਤਲਵਾਰ ਤੋਂ ਬਚ ਜਾਂਦੇ ਹਨ ਉਜਾੜ ਵਿੱਚ ਕਿਰਪਾ ਦੇ ਭਾਗੀ ਹੋਣਗੇ; ਮੈਂ ਇਸਰਾਏਲ ਨੂੰ ਆਰਾਮ ਦੇਣ ਲਈ ਆਵਾਂਗਾ।”
3ਯਾਹਵੇਹ ਸਾਨੂੰ ਪਿਛਲੇ ਦਿਨਾਂ ਵਿੱਚ ਪ੍ਰਗਟ ਹੋਇਆ, ਅਤੇ ਕਹਿੰਦਾ: “ਮੈਂ ਤੁਹਾਨੂੰ ਇੱਕ ਸਦੀਵੀ ਪਿਆਰ ਨਾਲ ਪਿਆਰ ਕੀਤਾ ਹੈ; ਮੈਂ ਤੈਨੂੰ ਅਟੱਲ ਦਯਾ ਨਾਲ ਖਿੱਚਿਆ ਹੈ।
4ਮੈਂ ਤੈਨੂੰ ਦੁਬਾਰਾ ਬਣਾਵਾਂਗਾ, ਅਤੇ ਤੂੰ, ਕੁਆਰੀ ਇਸਰਾਏਲ, ਮੁੜ ਬਣਾਈ ਜਾਵੇਗੀ। ਤੂੰ ਆਪਣੀਆਂ ਖੰਜ਼ਰੀਆਂ ਨਾਲ ਫਿਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨੱਚਣ ਲਈ ਬਾਹਰ ਨਿੱਕਲੇਂਗੀ।