ਯਿਰਮਿਯਾਹ 31

ਯਾਹਵੇਹ ਦਾ ਐਲਾਨ ਹੈ, “ਉਸ ਸਮੇਂ, ਮੈਂ ਇਸਰਾਏਲ ਦੇ ਸਾਰੇ ਪਰਿਵਾਰਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।”

Jeremiah 31:1 (UKJV) At the same time, says the LORD, will I be the God of all the families of Israel, and they shall be my people.

1ਯਾਹਵੇਹ ਦਾ ਐਲਾਨ ਹੈ, “ਉਸ ਸਮੇਂ, ਮੈਂ ਇਸਰਾਏਲ ਦੇ ਸਾਰੇ ਪਰਿਵਾਰਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।”

2ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਜਿਹੜੇ ਲੋਕ ਤਲਵਾਰ ਤੋਂ ਬਚ ਜਾਂਦੇ ਹਨ ਉਜਾੜ ਵਿੱਚ ਕਿਰਪਾ ਦੇ ਭਾਗੀ ਹੋਣਗੇ; ਮੈਂ ਇਸਰਾਏਲ ਨੂੰ ਆਰਾਮ ਦੇਣ ਲਈ ਆਵਾਂਗਾ।”

3ਯਾਹਵੇਹ ਸਾਨੂੰ ਪਿਛਲੇ ਦਿਨਾਂ ਵਿੱਚ ਪ੍ਰਗਟ ਹੋਇਆ, ਅਤੇ ਕਹਿੰਦਾ: “ਮੈਂ ਤੁਹਾਨੂੰ ਇੱਕ ਸਦੀਵੀ ਪਿਆਰ ਨਾਲ ਪਿਆਰ ਕੀਤਾ ਹੈ; ਮੈਂ ਤੈਨੂੰ ਅਟੱਲ ਦਯਾ ਨਾਲ ਖਿੱਚਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.