25ਮੈਂ ਥੱਕੇ ਹੋਏ ਨੂੰ ਤਰੋ-ਤਾਜ਼ਾ ਕਰਾਂਗਾ ਅਤੇ ਉਦਾਸ ਜਾਨ ਨੂੰ ਸੰਤੁਸ਼ਟ ਕਰਾਂਗਾ।”
26ਇਸ ਤੇ ਮੈਂ ਜਾਗਿਆ ਅਤੇ ਆਲੇ-ਦੁਆਲੇ ਦੇਖਿਆ। ਮੇਰੀ ਨੀਂਦ ਮੇਰੇ ਲਈ ਸੁਹਾਵਣੀ ਸੀ।
27“ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਰਾਜਾਂ ਨੂੰ ਲੋਕਾਂ ਅਤੇ ਜਾਨਵਰਾਂ ਦੀ ਸੰਤਾਨ ਨਾਲ ਲਗਾਵਾਂਗਾ।
28ਜਿਵੇਂ ਮੈਂ ਉਹਨਾਂ ਨੂੰ ਪੁੱਟਣ ਅਤੇ ਢਾਉਣ ਲਈ, ਅਤੇ ਉਖਾੜ ਸੁੱਟਣ, ਤਬਾਹ ਕਰਨ ਅਤੇ ਤਬਾਹੀ ਲਿਆਉਣ ਲਈ ਉਹਨਾਂ ਦੀ ਨਿਗਰਾਨੀ ਕੀਤੀ ਸੀ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਬਣਾਉਣ ਅਤੇ ਬੀਜਣ ਲਈ ਦੇਖਾਂਗਾ,” ਯਾਹਵੇਹ ਦਾ ਵਾਕ ਹੈ।
29“ਉਹਨਾਂ ਦਿਨਾਂ ਵਿੱਚ ਲੋਕ ਇਹ ਨਹੀਂ ਕਹਿਣਗੇ, “ ‘ਮਾਪਿਆਂ ਨੇ ਖੱਟੇ ਅੰਗੂਰ ਖਾ ਲਏ ਹਨ, ਅਤੇ ਬੱਚਿਆਂ ਦੇ ਦੰਦ ਖੱਟੇ ਹੋ ਗਏ।’