ਯਿਰਮਿਯਾਹ 31

ਜਿਵੇਂ ਮੈਂ ਉਹਨਾਂ ਨੂੰ ਪੁੱਟਣ ਅਤੇ ਢਾਉਣ ਲਈ, ਅਤੇ ਉਖਾੜ ਸੁੱਟਣ, ਤਬਾਹ ਕਰਨ ਅਤੇ ਤਬਾਹੀ ਲਿਆਉਣ ਲਈ ਉਹਨਾਂ ਦੀ ਨਿਗਰਾਨੀ ਕੀਤੀ ਸੀ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਬਣਾਉਣ ਅਤੇ ਬੀਜਣ ਲਈ ਦੇਖਾਂਗਾ,” ਯਾਹਵੇਹ ਦਾ ਵਾਕ ਹੈ।

Jeremiah 31:28 (UKJV) And it shall come to pass, that like I have watched over them, to pluck up, and to break down, and to throw down, and to destroy, and to afflict; so will I watch over them, to build, and to plant, says the LORD.

26ਇਸ ਤੇ ਮੈਂ ਜਾਗਿਆ ਅਤੇ ਆਲੇ-ਦੁਆਲੇ ਦੇਖਿਆ। ਮੇਰੀ ਨੀਂਦ ਮੇਰੇ ਲਈ ਸੁਹਾਵਣੀ ਸੀ।

27“ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਰਾਜਾਂ ਨੂੰ ਲੋਕਾਂ ਅਤੇ ਜਾਨਵਰਾਂ ਦੀ ਸੰਤਾਨ ਨਾਲ ਲਗਾਵਾਂਗਾ।

28ਜਿਵੇਂ ਮੈਂ ਉਹਨਾਂ ਨੂੰ ਪੁੱਟਣ ਅਤੇ ਢਾਉਣ ਲਈ, ਅਤੇ ਉਖਾੜ ਸੁੱਟਣ, ਤਬਾਹ ਕਰਨ ਅਤੇ ਤਬਾਹੀ ਲਿਆਉਣ ਲਈ ਉਹਨਾਂ ਦੀ ਨਿਗਰਾਨੀ ਕੀਤੀ ਸੀ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਬਣਾਉਣ ਅਤੇ ਬੀਜਣ ਲਈ ਦੇਖਾਂਗਾ,” ਯਾਹਵੇਹ ਦਾ ਵਾਕ ਹੈ।

29“ਉਹਨਾਂ ਦਿਨਾਂ ਵਿੱਚ ਲੋਕ ਇਹ ਨਹੀਂ ਕਹਿਣਗੇ, “ ‘ਮਾਪਿਆਂ ਨੇ ਖੱਟੇ ਅੰਗੂਰ ਖਾ ਲਏ ਹਨ, ਅਤੇ ਬੱਚਿਆਂ ਦੇ ਦੰਦ ਖੱਟੇ ਹੋ ਗਏ।’

30ਇਸ ਦੀ ਬਜਾਏ, ਹਰ ਕੋਈ ਆਪਣੇ ਹੀ ਪਾਪ ਲਈ ਮਰ ਜਾਵੇਗਾ; ਜੋ ਕੋਈ ਖੱਟੇ ਅੰਗੂਰਾਂ ਨੂੰ ਖਾਂਦਾ ਹੈ ਉਹਨਾਂ ਦੇ ਆਪਣੇ ਦੰਦ ਖੱਟੇ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.