ਯਿਰਮਿਯਾਹ 32

ਉਹਨਾਂ ਨੇ ਬੇਨ-ਹਿੰਨੋਮ ਦੀ ਵਾਦੀ ਵਿੱਚ ਬਆਲ ਦੇ ਲਈ ਉੱਚੇ ਸਥਾਨ ਬਣਾਏ ਤਾਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲੋਕ ਦੇ ਅੱਗੇ ਬਲੀਦਾਨ ਕਰਨ, ਭਾਵੇਂ ਮੈਂ ਕਦੇ ਹੁਕਮ ਨਹੀਂ ਦਿੱਤਾ, ਨਾ ਹੀ ਮੇਰੇ ਮਨ ਵਿੱਚ ਆਇਆ, ਕਿ ਉਹ ਅਜਿਹਾ ਘਿਣਾਉਣਾ ਕੰਮ ਕਰਨ ਅਤੇ ਇਸ ਤਰ੍ਹਾਂ ਯਹੂਦਾਹ ਤੋਂ ਪਾਪ ਕਰਾਉਣ।

Jeremiah 32:35 (UKJV) And they built the high places of Baal, which are in the valley of the son of Hinnom, to cause their sons and their daughters to pass through the fire unto Molech; which I commanded them not, neither came it into my mind, that they should do this abomination, to cause Judah to sin.

33ਉਹਨਾਂ ਨੇ ਮੇਰੇ ਵੱਲ ਆਪਣੀ ਪਿੱਠ ਕਰ ਲਈ ਹੈ ਪਰ ਮੂੰਹ ਨਹੀਂ; ਭਾਵੇਂ ਮੈਂ ਉਹਨਾਂ ਨੂੰ ਵਾਰ-ਵਾਰ ਸਿਖਾਇਆ, ਪਰ ਉਹਨਾਂ ਨੇ ਅਨੁਸ਼ਾਸਨ ਨੂੰ ਸੁਣਿਆ ਜਾਂ ਜਵਾਬ ਨਹੀਂ ਦਿੱਤਾ।

34ਉਹਨਾਂ ਨੇ ਆਪਣੀਆਂ ਭੈੜੀਆਂ ਮੂਰਤੀਆਂ ਉਸ ਘਰ ਵਿੱਚ ਸਥਾਪਿਤ ਕੀਤੀਆਂ ਜਿਨ੍ਹਾਂ ਵਿੱਚ ਮੇਰਾ ਨਾਮ ਹੈ ਅਤੇ ਉਸ ਨੂੰ ਭ੍ਰਿਸ਼ਟ ਕੀਤਾ।

35ਉਹਨਾਂ ਨੇ ਬੇਨ-ਹਿੰਨੋਮ ਦੀ ਵਾਦੀ ਵਿੱਚ ਬਆਲ ਦੇ ਲਈ ਉੱਚੇ ਸਥਾਨ ਬਣਾਏ ਤਾਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲੋਕ ਦੇ ਅੱਗੇ ਬਲੀਦਾਨ ਕਰਨ, ਭਾਵੇਂ ਮੈਂ ਕਦੇ ਹੁਕਮ ਨਹੀਂ ਦਿੱਤਾ, ਨਾ ਹੀ ਮੇਰੇ ਮਨ ਵਿੱਚ ਆਇਆ, ਕਿ ਉਹ ਅਜਿਹਾ ਘਿਣਾਉਣਾ ਕੰਮ ਕਰਨ ਅਤੇ ਇਸ ਤਰ੍ਹਾਂ ਯਹੂਦਾਹ ਤੋਂ ਪਾਪ ਕਰਾਉਣ।

36“ਇਸ ਲਈ ਹੁਣ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬੇਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ:

37ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਧਰਤੀਆਂ ਤੋਂ ਜ਼ਰੂਰ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਆਪਣੇ ਭਿਆਨਕ ਕ੍ਰੋਧ ਅਤੇ ਵੱਡੇ ਕ੍ਰੋਧ ਵਿੱਚ ਬਾਹਰ ਕੱਢਾਂਗਾ। ਮੈਂ ਉਹਨਾਂ ਨੂੰ ਇਸ ਜਗ੍ਹਾ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਸੁਰੱਖਿਅਤ ਰਹਿਣ ਦੇਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.