ਯਿਰਮਿਯਾਹ 33

ਤਦ ਮੇਰੇ ਸੇਵਕ ਦਾਵੀਦ ਨਾਲ ਮੇਰਾ ਨੇਮ, ਅਤੇ ਲੇਵੀਆਂ, ਜਾਜਕਾਂ ਨਾਲ ਜੋ ਮੇਰੇ ਸਾਮ੍ਹਣੇ ਸੇਵਾ ਕਰਦੇ ਹਨ, ਮੇਰਾ ਨੇਮ ਤੋੜਿਆ ਜਾ ਸਕਦਾ ਹੈ ਅਤੇ ਦਾਵੀਦ ਦੀ ਰਾਜ ਗੱਦੀ ਉੱਤੇ ਰਾਜ ਕਰਨ ਲਈ ਕੋਈ ਹੋਰ ਉੱਤਰਾਧਿਕਾਰੀ ਨਹੀਂ ਰਹੇਗਾ।

Jeremiah 33:21 (UKJV) Then may also my covenant be broken with David my servant, that he should not have a son to reign upon his throne; and with the Levites the priests, my ministers.

19ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:

20“ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇ ਤੁਸੀਂ ਦਿਨ ਨਾਲ ਮੇਰੇ ਨੇਮ ਨੂੰ ਅਤੇ ਰਾਤ ਨਾਲ ਮੇਰੇ ਨੇਮ ਨੂੰ ਤੋੜ ਸਕੋ, ਤਾਂ ਉਸ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਵੇਗੀ,

21ਤਦ ਮੇਰੇ ਸੇਵਕ ਦਾਵੀਦ ਨਾਲ ਮੇਰਾ ਨੇਮ, ਅਤੇ ਲੇਵੀਆਂ, ਜਾਜਕਾਂ ਨਾਲ ਜੋ ਮੇਰੇ ਸਾਮ੍ਹਣੇ ਸੇਵਾ ਕਰਦੇ ਹਨ, ਮੇਰਾ ਨੇਮ ਤੋੜਿਆ ਜਾ ਸਕਦਾ ਹੈ ਅਤੇ ਦਾਵੀਦ ਦੀ ਰਾਜ ਗੱਦੀ ਉੱਤੇ ਰਾਜ ਕਰਨ ਲਈ ਕੋਈ ਹੋਰ ਉੱਤਰਾਧਿਕਾਰੀ ਨਹੀਂ ਰਹੇਗਾ।

22ਮੈਂ ਦਾਵੀਦ ਦੇ ਉੱਤਰਾਧਿਕਾਰੀਆਂ ਨੂੰ ਆਪਣੇ ਸੇਵਕ ਅਤੇ ਲੇਵੀਆਂ ਨੂੰ ਜੋ ਮੇਰੇ ਅੱਗੇ ਸੇਵਾ ਕਰਦੇ ਹਨ, ਅਕਾਸ਼ ਦੇ ਤਾਰਿਆਂ ਜਿੰਨੇ ਅਣਗਿਣਤ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਬਣਾਵਾਂਗਾ।’ ”

23ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.