18ਅਤੇ ਨਾ ਹੀ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ।’ ”
19ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:
20“ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇ ਤੁਸੀਂ ਦਿਨ ਨਾਲ ਮੇਰੇ ਨੇਮ ਨੂੰ ਅਤੇ ਰਾਤ ਨਾਲ ਮੇਰੇ ਨੇਮ ਨੂੰ ਤੋੜ ਸਕੋ, ਤਾਂ ਉਸ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਵੇਗੀ,
21ਤਦ ਮੇਰੇ ਸੇਵਕ ਦਾਵੀਦ ਨਾਲ ਮੇਰਾ ਨੇਮ, ਅਤੇ ਲੇਵੀਆਂ, ਜਾਜਕਾਂ ਨਾਲ ਜੋ ਮੇਰੇ ਸਾਮ੍ਹਣੇ ਸੇਵਾ ਕਰਦੇ ਹਨ, ਮੇਰਾ ਨੇਮ ਤੋੜਿਆ ਜਾ ਸਕਦਾ ਹੈ ਅਤੇ ਦਾਵੀਦ ਦੀ ਰਾਜ ਗੱਦੀ ਉੱਤੇ ਰਾਜ ਕਰਨ ਲਈ ਕੋਈ ਹੋਰ ਉੱਤਰਾਧਿਕਾਰੀ ਨਹੀਂ ਰਹੇਗਾ।
22ਮੈਂ ਦਾਵੀਦ ਦੇ ਉੱਤਰਾਧਿਕਾਰੀਆਂ ਨੂੰ ਆਪਣੇ ਸੇਵਕ ਅਤੇ ਲੇਵੀਆਂ ਨੂੰ ਜੋ ਮੇਰੇ ਅੱਗੇ ਸੇਵਾ ਕਰਦੇ ਹਨ, ਅਕਾਸ਼ ਦੇ ਤਾਰਿਆਂ ਜਿੰਨੇ ਅਣਗਿਣਤ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਬਣਾਵਾਂਗਾ।’ ”