ਯਿਰਮਿਯਾਹ 33

ਅਤੇ ਨਾ ਹੀ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ।’ ”

Jeremiah 33:18 (UKJV) Neither shall the priests the Levites lack a man before me to offer burnt offerings, and to kindle food offerings, and to do sacrifice continually.

16ਉਹਨਾਂ ਦਿਨਾਂ ਵਿੱਚ ਯਹੂਦਾਹ ਨੂੰ ਬਚਾਇਆ ਜਾਵੇਗਾ ਅਤੇ ਯੇਰੂਸ਼ਲੇਮ ਸੁਰੱਖਿਅਤ ਰਹੇਗਾ। ਇਹ ਉਹ ਨਾਮ ਹੈ ਜਿਸ ਦੁਆਰਾ ਇਸਨੂੰ ਬੁਲਾਇਆ ਜਾਵੇਗਾ: ਯਾਹਵੇਹ ਸਾਡਾ ਧਰਮੀ ਮੁਕਤੀਦਾਤਾ।

17ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਦਾਵੀਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ,

18ਅਤੇ ਨਾ ਹੀ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ।’ ”

19ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:

20“ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇ ਤੁਸੀਂ ਦਿਨ ਨਾਲ ਮੇਰੇ ਨੇਮ ਨੂੰ ਅਤੇ ਰਾਤ ਨਾਲ ਮੇਰੇ ਨੇਮ ਨੂੰ ਤੋੜ ਸਕੋ, ਤਾਂ ਉਸ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਵੇਗੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.