ਯਿਰਮਿਯਾਹ 33

ਉਹਨਾਂ ਦਿਨਾਂ ਵਿੱਚ ਯਹੂਦਾਹ ਨੂੰ ਬਚਾਇਆ ਜਾਵੇਗਾ ਅਤੇ ਯੇਰੂਸ਼ਲੇਮ ਸੁਰੱਖਿਅਤ ਰਹੇਗਾ। ਇਹ ਉਹ ਨਾਮ ਹੈ ਜਿਸ ਦੁਆਰਾ ਇਸਨੂੰ ਬੁਲਾਇਆ ਜਾਵੇਗਾ: ਯਾਹਵੇਹ ਸਾਡਾ ਧਰਮੀ ਮੁਕਤੀਦਾਤਾ।

Jeremiah 33:16 (UKJV) In those days shall Judah be saved, and Jerusalem shall dwell safely: and this is the name wherewith she shall be called, The LORD our righteousness.

14“ ‘ਵੇਖੋ ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਕੀਤੇ ਚੰਗੇ ਵਾਅਦੇ ਨੂੰ ਪੂਰਾ ਕਰਾਂਗਾ।

15“ਉਹਨਾਂ ਦਿਨਾਂ ਵਿੱਚ ਅਤੇ ਉਸ ਸਮੇਂ ਮੈਂ ਦਾਵੀਦ ਦੇ ਵੰਸ਼ ਵਿੱਚੋਂ ਇੱਕ ਧਰਮੀ ਸ਼ਾਖ ਉਗਾਵਾਂਗਾ; ਉਹ ਉਹੀ ਕਰੇਗਾ ਜੋ ਦੇਸ਼ ਵਿੱਚ ਨਿਆਂ ਅਤੇ ਸਹੀ ਹੈ।

16ਉਹਨਾਂ ਦਿਨਾਂ ਵਿੱਚ ਯਹੂਦਾਹ ਨੂੰ ਬਚਾਇਆ ਜਾਵੇਗਾ ਅਤੇ ਯੇਰੂਸ਼ਲੇਮ ਸੁਰੱਖਿਅਤ ਰਹੇਗਾ। ਇਹ ਉਹ ਨਾਮ ਹੈ ਜਿਸ ਦੁਆਰਾ ਇਸਨੂੰ ਬੁਲਾਇਆ ਜਾਵੇਗਾ: ਯਾਹਵੇਹ ਸਾਡਾ ਧਰਮੀ ਮੁਕਤੀਦਾਤਾ।

17ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਦਾਵੀਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ,

18ਅਤੇ ਨਾ ਹੀ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.