13ਪਹਾੜੀ ਦੇਸ਼ ਦੇ ਕਸਬਿਆਂ ਵਿੱਚ, ਪੱਛਮੀ ਤਲਹੱਟੀਆਂ ਵਿੱਚ ਅਤੇ ਨੇਗੇਵ ਵਿੱਚ, ਬਿਨਯਾਮੀਨ ਦੇ ਇਲਾਕੇ ਵਿੱਚ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਤੇ ਯਹੂਦਾਹ ਦੇ ਕਸਬਿਆਂ ਵਿੱਚ, ਇੱਜੜ ਉਸ ਦੇ ਹੱਥਾਂ ਵਿੱਚੋਂ ਲੰਘਣਗੇ ਜੋ ਉਹਨਾਂ ਨੂੰ ਗਿਣਦਾ ਹੈ,’ ਯਾਹਵੇਹ ਆਖਦਾ ਹੈ।
14“ ‘ਵੇਖੋ ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਕੀਤੇ ਚੰਗੇ ਵਾਅਦੇ ਨੂੰ ਪੂਰਾ ਕਰਾਂਗਾ।
15“ਉਹਨਾਂ ਦਿਨਾਂ ਵਿੱਚ ਅਤੇ ਉਸ ਸਮੇਂ ਮੈਂ ਦਾਵੀਦ ਦੇ ਵੰਸ਼ ਵਿੱਚੋਂ ਇੱਕ ਧਰਮੀ ਸ਼ਾਖ ਉਗਾਵਾਂਗਾ; ਉਹ ਉਹੀ ਕਰੇਗਾ ਜੋ ਦੇਸ਼ ਵਿੱਚ ਨਿਆਂ ਅਤੇ ਸਹੀ ਹੈ।
16ਉਹਨਾਂ ਦਿਨਾਂ ਵਿੱਚ ਯਹੂਦਾਹ ਨੂੰ ਬਚਾਇਆ ਜਾਵੇਗਾ ਅਤੇ ਯੇਰੂਸ਼ਲੇਮ ਸੁਰੱਖਿਅਤ ਰਹੇਗਾ। ਇਹ ਉਹ ਨਾਮ ਹੈ ਜਿਸ ਦੁਆਰਾ ਇਸਨੂੰ ਬੁਲਾਇਆ ਜਾਵੇਗਾ: ਯਾਹਵੇਹ ਸਾਡਾ ਧਰਮੀ ਮੁਕਤੀਦਾਤਾ।
17ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਦਾਵੀਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ,