ਯਿਰਮਿਯਾਹ 35

ਪਰ ਜਦੋਂ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਇਸ ਧਰਤੀ ਉੱਤੇ ਹਮਲਾ ਕੀਤਾ ਤਾਂ ਅਸੀਂ ਕਿਹਾ, ‘ਆਓ, ਸਾਨੂੰ ਕਸਦੀਆਂ ਅਤੇ ਅਰਾਮੀ ਫ਼ੌਜਾਂ ਤੋਂ ਬਚਣ ਲਈ ਯੇਰੂਸ਼ਲੇਮ ਨੂੰ ਜਾਣਾ ਚਾਹੀਦਾ ਹੈ।’ ਇਸ ਲਈ ਅਸੀਂ ਯੇਰੂਸ਼ਲੇਮ ਵਿੱਚ ਹੀ ਰਹੇ।”

Jeremiah 35:11 (UKJV) But it came to pass, when Nebuchadrezzar king of Babylon came up into the land, that we said, Come, and let us go to Jerusalem for fear of the army of the Chaldeans, and for fear of the army of the Syrians: so we dwell at Jerusalem.

9ਨਾ ਰਹਿਣ ਲਈ ਘਰ ਬਣਾਏ ਨਾ ਅੰਗੂਰੀ ਬਾਗ, ਨਾਂ ਖੇਤ ਨਾਂ ਫਸਲਾਂ ਬਣਾਈਆਂ ਹਨ।

10ਅਸੀਂ ਤੰਬੂਆਂ ਵਿੱਚ ਰਹਿੰਦੇ ਹਾਂ ਅਤੇ ਸਾਡੇ ਪਿਤਾ ਯਹੋਨਾਦਾਬ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ।

11ਪਰ ਜਦੋਂ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਇਸ ਧਰਤੀ ਉੱਤੇ ਹਮਲਾ ਕੀਤਾ ਤਾਂ ਅਸੀਂ ਕਿਹਾ, ‘ਆਓ, ਸਾਨੂੰ ਕਸਦੀਆਂ ਅਤੇ ਅਰਾਮੀ ਫ਼ੌਜਾਂ ਤੋਂ ਬਚਣ ਲਈ ਯੇਰੂਸ਼ਲੇਮ ਨੂੰ ਜਾਣਾ ਚਾਹੀਦਾ ਹੈ।’ ਇਸ ਲਈ ਅਸੀਂ ਯੇਰੂਸ਼ਲੇਮ ਵਿੱਚ ਹੀ ਰਹੇ।”

12ਤਦ ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:

13“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਜਾ ਅਤੇ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਆਖ, ‘ਕੀ ਤੁਸੀਂ ਸਬਕ ਨਹੀਂ ਸਿੱਖੋਗੇ ਅਤੇ ਮੇਰੇ ਸ਼ਬਦਾਂ ਨੂੰ ਨਹੀਂ ਮੰਨੋਗੇ?’ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.