7ਨਾ ਘਰ ਬਣਾਓ, ਨਾ ਬੀਜ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਤਾਂ ਜੋ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ।’
8ਅਸੀਂ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕੀਤੀ ਹੈ ਜੋ ਸਾਡੇ ਪੁਰਖੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਹੁਕਮ ਦਿੱਤੇ ਸਨ। ਨਾ ਤਾਂ ਅਸੀਂ, ਨਾ ਸਾਡੀਆਂ ਪਤਨੀਆਂ ਅਤੇ ਨਾ ਹੀ ਸਾਡੇ ਪੁੱਤਰਾਂ ਅਤੇ ਧੀਆਂ ਨੇ ਕਦੇ ਦਾਖ਼ਰਸ ਪੀਤੀ ਹੈ
9ਨਾ ਰਹਿਣ ਲਈ ਘਰ ਬਣਾਏ ਨਾ ਅੰਗੂਰੀ ਬਾਗ, ਨਾਂ ਖੇਤ ਨਾਂ ਫਸਲਾਂ ਬਣਾਈਆਂ ਹਨ।
10ਅਸੀਂ ਤੰਬੂਆਂ ਵਿੱਚ ਰਹਿੰਦੇ ਹਾਂ ਅਤੇ ਸਾਡੇ ਪਿਤਾ ਯਹੋਨਾਦਾਬ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ।
11ਪਰ ਜਦੋਂ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਇਸ ਧਰਤੀ ਉੱਤੇ ਹਮਲਾ ਕੀਤਾ ਤਾਂ ਅਸੀਂ ਕਿਹਾ, ‘ਆਓ, ਸਾਨੂੰ ਕਸਦੀਆਂ ਅਤੇ ਅਰਾਮੀ ਫ਼ੌਜਾਂ ਤੋਂ ਬਚਣ ਲਈ ਯੇਰੂਸ਼ਲੇਮ ਨੂੰ ਜਾਣਾ ਚਾਹੀਦਾ ਹੈ।’ ਇਸ ਲਈ ਅਸੀਂ ਯੇਰੂਸ਼ਲੇਮ ਵਿੱਚ ਹੀ ਰਹੇ।”