ਯਿਰਮਿਯਾਹ 35

ਅਸੀਂ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕੀਤੀ ਹੈ ਜੋ ਸਾਡੇ ਪੁਰਖੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਹੁਕਮ ਦਿੱਤੇ ਸਨ। ਨਾ ਤਾਂ ਅਸੀਂ, ਨਾ ਸਾਡੀਆਂ ਪਤਨੀਆਂ ਅਤੇ ਨਾ ਹੀ ਸਾਡੇ ਪੁੱਤਰਾਂ ਅਤੇ ਧੀਆਂ ਨੇ ਕਦੇ ਦਾਖ਼ਰਸ ਪੀਤੀ ਹੈ

Jeremiah 35:8 (UKJV) Thus have we obeyed the voice of Jonadab the son of Rechab our father in all that he has charged us, to drink no wine all our days, we, our wives, our sons, nor our daughters;

6ਪਰ ਉਹਨਾਂ ਨੇ ਜਵਾਬ ਦਿੱਤਾ, “ਅਸੀਂ ਦਾਖ਼ਰਸ ਨਹੀਂ ਪੀਂਦੇ ਕਿਉਂਕਿ ਸਾਡੇ ਪਿਉ-ਦਾਦੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਇਹ ਹੁਕਮ ਦਿੱਤਾ ਸੀ: ‘ਨਾ ਤਾਂ ਤੁਹਾਨੂੰ ਅਤੇ ਨਾ ਹੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਕਦੇ ਵੀ ਦਾਖ਼ਰਸ ਨਹੀਂ ਪੀਣੀ ਚਾਹੀਦੀ।

7ਨਾ ਘਰ ਬਣਾਓ, ਨਾ ਬੀਜ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਤਾਂ ਜੋ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ।’

8ਅਸੀਂ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕੀਤੀ ਹੈ ਜੋ ਸਾਡੇ ਪੁਰਖੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਹੁਕਮ ਦਿੱਤੇ ਸਨ। ਨਾ ਤਾਂ ਅਸੀਂ, ਨਾ ਸਾਡੀਆਂ ਪਤਨੀਆਂ ਅਤੇ ਨਾ ਹੀ ਸਾਡੇ ਪੁੱਤਰਾਂ ਅਤੇ ਧੀਆਂ ਨੇ ਕਦੇ ਦਾਖ਼ਰਸ ਪੀਤੀ ਹੈ

9ਨਾ ਰਹਿਣ ਲਈ ਘਰ ਬਣਾਏ ਨਾ ਅੰਗੂਰੀ ਬਾਗ, ਨਾਂ ਖੇਤ ਨਾਂ ਫਸਲਾਂ ਬਣਾਈਆਂ ਹਨ।

10ਅਸੀਂ ਤੰਬੂਆਂ ਵਿੱਚ ਰਹਿੰਦੇ ਹਾਂ ਅਤੇ ਸਾਡੇ ਪਿਤਾ ਯਹੋਨਾਦਾਬ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.