4ਮੈਂ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ, ਪਰਮੇਸ਼ਵਰ ਦੇ ਮਨੁੱਖ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੇ ਕਮਰੇ ਵਿੱਚ ਲਿਆਇਆ। ਇਹ ਅਧਿਕਾਰੀਆਂ ਦੇ ਕਮਰੇ ਦੇ ਕੋਲ ਸੀ, ਜੋ ਦਰਬਾਨ ਸ਼ੱਲੂਮ ਦੇ ਪੁੱਤਰ ਮਾਸੇਯਾਹ ਦੇ ਕਮਰੇ ਦੇ ਉੱਪਰ ਸੀ।
5ਤਦ ਮੈਂ ਰੇਕਾਬੀਆਂ ਦੇ ਅੱਗੇ ਦਾਖ਼ਰਸ ਨਾਲ ਭਰੇ ਕਟੋਰੇ ਅਤੇ ਕੁਝ ਪਿਆਲੇ ਰੱਖੇ ਅਤੇ ਉਹਨਾਂ ਨੂੰ ਕਿਹਾ, “ਥੋੜੀ ਮੈ ਪੀਓ।”
6ਪਰ ਉਹਨਾਂ ਨੇ ਜਵਾਬ ਦਿੱਤਾ, “ਅਸੀਂ ਦਾਖ਼ਰਸ ਨਹੀਂ ਪੀਂਦੇ ਕਿਉਂਕਿ ਸਾਡੇ ਪਿਉ-ਦਾਦੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਇਹ ਹੁਕਮ ਦਿੱਤਾ ਸੀ: ‘ਨਾ ਤਾਂ ਤੁਹਾਨੂੰ ਅਤੇ ਨਾ ਹੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਕਦੇ ਵੀ ਦਾਖ਼ਰਸ ਨਹੀਂ ਪੀਣੀ ਚਾਹੀਦੀ।
7ਨਾ ਘਰ ਬਣਾਓ, ਨਾ ਬੀਜ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਤਾਂ ਜੋ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ।’
8ਅਸੀਂ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕੀਤੀ ਹੈ ਜੋ ਸਾਡੇ ਪੁਰਖੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਹੁਕਮ ਦਿੱਤੇ ਸਨ। ਨਾ ਤਾਂ ਅਸੀਂ, ਨਾ ਸਾਡੀਆਂ ਪਤਨੀਆਂ ਅਤੇ ਨਾ ਹੀ ਸਾਡੇ ਪੁੱਤਰਾਂ ਅਤੇ ਧੀਆਂ ਨੇ ਕਦੇ ਦਾਖ਼ਰਸ ਪੀਤੀ ਹੈ