3ਇਸ ਲਈ ਮੈਂ ਯਿਰਮਿਯਾਹ ਦੇ ਪੁੱਤਰ ਹਬਜ਼ੀਨਯਾਹ ਦੇ ਪੋਤੇ ਯਥਸਨਯਾਹ ਨੂੰ ਭੇਜਿਆ ਅਤੇ ਉਸਦੇ ਭਰਾਵਾਂ ਅਤੇ ਉਸਦੇ ਸਾਰੇ ਪੁੱਤਰਾਂ ਨੂੰ, ਰੇਕਾਬੀਆਂ ਦੇ ਸਾਰੇ ਪਰਿਵਾਰ ਨੂੰ ਲੈ ਲਿਆ।
4ਮੈਂ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ, ਪਰਮੇਸ਼ਵਰ ਦੇ ਮਨੁੱਖ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੇ ਕਮਰੇ ਵਿੱਚ ਲਿਆਇਆ। ਇਹ ਅਧਿਕਾਰੀਆਂ ਦੇ ਕਮਰੇ ਦੇ ਕੋਲ ਸੀ, ਜੋ ਦਰਬਾਨ ਸ਼ੱਲੂਮ ਦੇ ਪੁੱਤਰ ਮਾਸੇਯਾਹ ਦੇ ਕਮਰੇ ਦੇ ਉੱਪਰ ਸੀ।
5ਤਦ ਮੈਂ ਰੇਕਾਬੀਆਂ ਦੇ ਅੱਗੇ ਦਾਖ਼ਰਸ ਨਾਲ ਭਰੇ ਕਟੋਰੇ ਅਤੇ ਕੁਝ ਪਿਆਲੇ ਰੱਖੇ ਅਤੇ ਉਹਨਾਂ ਨੂੰ ਕਿਹਾ, “ਥੋੜੀ ਮੈ ਪੀਓ।”
6ਪਰ ਉਹਨਾਂ ਨੇ ਜਵਾਬ ਦਿੱਤਾ, “ਅਸੀਂ ਦਾਖ਼ਰਸ ਨਹੀਂ ਪੀਂਦੇ ਕਿਉਂਕਿ ਸਾਡੇ ਪਿਉ-ਦਾਦੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਇਹ ਹੁਕਮ ਦਿੱਤਾ ਸੀ: ‘ਨਾ ਤਾਂ ਤੁਹਾਨੂੰ ਅਤੇ ਨਾ ਹੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਕਦੇ ਵੀ ਦਾਖ਼ਰਸ ਨਹੀਂ ਪੀਣੀ ਚਾਹੀਦੀ।
7ਨਾ ਘਰ ਬਣਾਓ, ਨਾ ਬੀਜ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਤਾਂ ਜੋ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ।’